ਹਰਜੋਤ ਸਿੰਘ ਅਰੋੜਾ, ਲੁਧਿਆਣਾ

ਸ਼ਹਿਰ ਦੇ ਇਕ ਪਾਸੇ ਐਤਵਾਰ ਦੁਪਿਹਰੇ ਤੇਜ਼ ਬਾਰਿਸ਼ ਹੋਈ ਤੇ ਸੜਕਾਂ 'ਤੇ ਪਾਣੀ ਭਰ ਗਿਆ, ਉਥੇ ਸ਼ਹਿਰ ਦੇ ਦੂਜੇ ਪਾਸੇ ਬਿਲਕੁਲ ਸੁੱਕਾ ਰਿਹਾ। ਇਸ ਦੌਰਾਨ ਦੁਪਿਹਰ ਤੋਂ ਬਾਅਦ ਸਾਰੇ ਸ਼ਹਿਰ 'ਚ ਨਿਕਲੀ ਤੇਜ਼ ਧੁੱਪ ਨਾਲ ਹੁੰਮਸ ਵੱਧ ਗਈ, ਜਿਸ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ। ਸ਼ਹਿਰ ਦੇ ਹੈਬੋਵਾਲ ਖੇਤਰ ਤੇ ਚੰਡੀਗੜ੍ਹ ਰੋਡ ਸਮੇਤ ਨੇੜਲੇ ਇਲਾਕੇ 'ਚ ਦੁਪਹਿਰੇ 12.30 ਵਜੇ ਤੋਂ ਦੁਪਹਿਰੇ 2 ਵਜੇ ਤਕ ਬਹੁਤ ਜ਼ਿਆਦਾ ਬਾਰਿਸ਼ ਹੋਈ, ਜਦਕਿ ਸਰਾਭਾ ਨਗਰ, ਗੁਰਦੇਵ ਨਗਰ, ਪੱਖੋਵਾਲ ਰੋਡ, ਬੀਆਰਅੱੈਸ ਨਗਰ 'ਚ ਇਕ ਬੂੰਦ ਵੀ ਬਾਰਿਸ਼ ਨਹੀਂ ਹੋਈ। ਇਨ੍ਹਾਂ ਇਲਾਕਿਆਂ 'ਚ ਤੇਜ਼ ਧੁੱਪ ਸੀ। ਇਸ ਤੋਂ ਇਲਾਵਾ ਦਿੱਲੀ ਰੋਡ 'ਤੇ ਵੀ ਬਹੁਤ ਬਾਰਿਸ਼ ਹੋਈ। ਇਸ ਦੌਰਾਨ ਮੌਸਮ ਵਿਭਾਗ ਨੇ ਸੋਮਵਾਰ ਨੂੰ ਸ਼ਹਿਰ ਵਿੱਚ ਮੀਂਹ ਤੇ ਬੱਦਲਵਾਈ ਹੋਣ ਦੀ ਭਵਿੱਖਬਾਣੀ ਵੀ ਕੀਤੀ ਹੈ।

---