ਬਸੰਤ ਸਿੰਘ ਰੋੜੀਆਂ, ਲੁਧਿਆਣਾ

ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ: ਰਾਜੇਸ਼ ਗਰਗ ਨੇ ਫੂਡ ਸੇਫਟੀ ਅਫਸਰਾਂ ਰਸੂ ਮਹਾਜਨ ਅਤੇ ਤਰੁਣ ਬਾਂਸਲ ਦੇ ਨਾਲ ਮਿਲ ਕੇ ਸਵੇਰੇ ਵੱਖ-ਵੱਖ ਦੁੱਧ ਵਿਕਰੇਤਾਵਾਂ ਦੀ ਜਾਂਚ ਕੀਤੀ। ਮੁਹਿੰਮ ਦੌਰਾਨ ਦੁੱਧ ਦੇ ਕੁਲ 11 ਸੈਂਪਲ ਲਏ ਗਏ। ਉਸਤੋਂ ਬਾਅਦ ਫਿਰੋਜ਼ਪੁਰ ਰੋਡ ਵਿਖੇ ਵੱਖ-ਵੱਖ ਖਾਣ-ਪੀਣ ਦਾ ਸਾਮਾਨ ਬਣਾ ਕੇ ਵੇਚਣ ਵਾਲੇ ਅਦਾਰਿਆਂ ਦਾ ਨਿਰੀਖਣ ਕਰਨ ਸਮੇਂ ਟੀਮ ਨੇ ਖਾਣ ਪੀਣ ਦੇ 8 ਨਮੂਨੇ ਲੈਣ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੇ ਮਾੜਾ ਮਟੀਰੀਅਲ ਬਣਾ ਕੇ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਿਹਤ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਧੀਆ ਅਤੇ ਸਾਫ-ਸੁਥਰਾ ਖਾਣ-ਪੀਣ ਦਾ ਸਾਮਾਨ ਬਣਾ ਕੇ ਵੇਚਿਆ ਜਾਵੇ। ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਨੂੰ ਤਰਜੀਹ ਦਿੱਤੀ ਜਾਵੇ।