ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪਵਨ ਕੁਮਾਰ ਟਿੰਕੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਸਾਹਨੇਵਾਲ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਭਾਜਪਾ ਵੱਲੋਂ ਇਹ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ 'ਚ 100 ਕਰੋੜ ਵੈਕਸੀਨ ਦਾ ਟੀਚਾ ਪੂਰਾ ਕਰਨ ਦੀ ਖੁਸ਼ੀ 'ਚ ਕੀਤਾ ਗਿਆ। ਇਸ ਮੌਕੇ ਪ੍ਰਦੇਸ਼ ਮਹਾਮੰਤਰੀ ਜੀਵਨ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਇਸ ਕਾਰਜ ਦੀ ਉਚੇਚੇ ਤੌਰ 'ਤੇ ਸ਼ਲਾਘਾ ਕੀਤੀ। ਇਸ ਮੌਕੇ ਸੁਭਾਸ਼ ਹਲਕਾ ਇੰਚਾਰਜ, ਰਛਪਾਲ ਸਿੰਘ, ਸੰਦੀਪ ਸਿੰਘ ਭੈਣੀ ਸਾਹਿਬ (ਦੋਨੋਂ ਜ਼ਿਲ੍ਹਾ ਜਨਰਲ ਸੈਕਟਰੀ), ਹਰੀ ਸਿੰਘ ਓਬੀਸੀ ਮੋਰਚਾ ਜ਼ਿਲ੍ਹਾ ਪ੍ਰਧਾਨ, ਉਦੇ ਸਿੰਘ ਰਾਠੌਰ, ਬਲਵੀਰ ਸਿੰਘ, ਅੰਕਿਤ ਸੈਣੀ, ਲਖਵੀਰ ਸਿੰਘ, ਵਿਨੋਦ ਸ਼ਰਮਾ, ਹਤੀ ਲਾਲ ਪਾਲ, ਰਾਜਿੰਦਰ ਨਾਗੀ, ਪਰਮਜੀਤ ਸਿੰਘ, ਮੰਜੂ ਬਾਲਾ, ਰੇਨੂੰ ਬਾਲਾ, ਭਗਵਾਨ ਸ਼ਰਮਾ, ਆਸ਼ਾ ਰਾਣੀ, ਸੁਮਨ ਸਮੇਤ ਕਈ ਭਾਜਪਾ ਵਰਕਰ ਹਾਜ਼ਰ ਸਨ।