ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰਡ ਨੰਬਰ 36 ਦੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਵੱਲੋਂ ਪੁਰਾਣੀ ਪੁਲਿਸ ਚੌਕੀ ਰੋਡ ਵਿਖੇ ਸਥਿਤ ਆਪਣੇ ਦਫਤਰ ਵਿਖੇ ਪਿਛਲੇ ਦਿਨ੍ਹੀਂ ਜਿਨ੍ਹਾਂ ਬਜ਼ੁਰਗਾਂ, ਵਿਧਵਾਵਾਂ ਅਤੇ ਜ਼ਰੂਰਤਮੰਦ ਦੇ ਪੈਨਸ਼ਨਾਂ ਲਈ ਫਾਰਮ ਭਰੇ ਗਏ ਸਨ, ਨੂੰ 89 ਦੇ ਕਰੀਬ ਚਿੱਠੀਆਂ ਵੰਡੀਆਂ ਗਈਆਂ।

ਇਸ ਮੌਕੇ ਕੌਂਸਲਰ ਕਲੇਰ ਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਕਿਉਂ ਕਿ ਸਭ ਸਰਕਾਰੀ ਸਹੂਲਤਾਂ ਇਸ ਦਫ਼ਤਰ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਵੱਲੋਂ ਲੋਕ ਭਲਾਈ ਦੇ ਕੰਮ ਲਗਾਤਾਰ ਜਾਰੀ ਹਨ। ਕਲੇਰ ਨੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਸ ਭਰੋਸੇ ਨਾਲ ਜਨਤਾ ਨੇ ਉਨ੍ਹਾਂ ਨੂੰ ਇਸ ਕੁਰਸੀ 'ਤੇ ਬਿਠਾਇਆ ਹੈ ਉਹ ਉਸ ਭਰੋਸੇ ਨੂੰ ਕਦੇ ਟੱੁਟਣ ਨਹੀਂ ਦੇਣਗੇ ਅਤੇ ਵਾਰਡ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਇਕਬਾਲ ਸਿੰਘ ਪਾਲੀ, ਉੱਤਮ ਸਿੰਘ ਬੈਂਸ, ਗੁਰਮੇਲ ਸਿੰਘ, ਕੁਲਜਿੰਦਰ ਸਿੰਘ ,ਇੰਦਰਜੀਤ ਸਿੰਘ, ਗੁਰਦੀਪ ਸਿੰਘ ,ਜਗਜੀਤ ਸਿੰਘ ਲਖਨਪਾਲ , ਸੰਜੇ ਸੋਨੀ ,ਹਰਮਿੰਦਰ ਸਿੰਘ ਹੀਰਾ ,ਸਿਮਰਨ ਬਿਰਦੀ, ਸੋਨੂੰ ਸਿੰਗਲਾ ,ਵਿੱਕੀ ਮਹਿਰਾ ,ਬੰਟੀ ਧੰਜਲ, ਪਰਵਿੰਦਰ ਸਿੰਘ (ਪੀਏ) ਆਦਿ ਹਾਜ਼ਰ ਸਨ।