...........

5ਕੇਐਚਏ-10ਪੀ

ਕੈਪਸ਼ਨ-

...........

ਸਰਵਣ ਸਿੰਘ ਭੰਗਲਾਂ, ਸਮਰਾਲਾ : ਨਨਕਾਣਾ ਸਾਹਿਬ ਪਬਲਿਕ ਸਕੂਲ 'ਚ ਪੜ੍ਹਦੇ ਵਿਦਿਆਰਥੀ ਹਰਮਨਦੀਪ ਸਿੰਘ ਨੇ ਅੰਮਿ੍ਤਸਰ ਵਿਖੇ ਆਯੋਜਿਤ ਕੀਤੀ ਗਈ 6ਵੀਂ ਰਾਸ਼ਟਰੀ ਯੂਥ ਪੇਂਡੂ ਖੇਡਾਂ 'ਚ ਹਿੱਸਾ ਲੈ ਕੇ ਸੋਨੇ ਤੇ ਚਾਂਦੀ ਦੇ ਮੈਡਲ ਜਿੱਤ ਕੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀ ਪਿ੍ਰੰਸੀਪਲ ਰੇਵਾ ਟੰਡਨ ਨੇ ਦੱਸਿਆ ਕਿ ਵਿਦਿਆਰਥੀ ਹਰਮਨਦੀਪ ਸਿੰਘ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਡਿਸਕਸ ਥਰੋ 'ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਸੋਨੇ ਦਾ ਤੇ ਸ਼ਾਟ ਪੁੱਟ 'ਚੋਂ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਹਰਮਨਦੀਪ ਦੀ ਚੋਣ 24 ਤੋਂ 28 ਜੂਨ ਤਕ ਨੇਪਾਲ 'ਚ ਹੋਣ ਜਾ ਰਹੀਆਂ ਅੰਤਰਰਾਸ਼ਟਰੀ ਖੇਡਾਂ ਲਈ ਹੋ ਗਈ ਹੈ। ਹਰਮਨਦੀਪ ਇਨ੍ਹਾਂ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕਰੇਗਾ। ਸਕੂਲ ਪਿੰ੍ਸੀਪਲ ਤੇ ਮੈਨੇਜਮੈਂਟ ਕਮੇਟੀ ਵੱਲੋੋਂ ਵਿਦਿਆਰਥੀ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਤੇ ਦੱਸਿਆ ਗਿਆ ਕਿ 11 ਜੂਨ ਨੂੰ ਹੋਣ ਵਾਲੇ ਸਕੂਲੀ ਸਮਾਗਮ 'ਚ ਹਰਮਨਦੀਪ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।