ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਪਿੰਡ ਟੋਡਰਪੁਰ ਵਿਖੇ ਸ਼ਹੀਦ ਭਗਤ ਸਿੰਘ ਿਛੰਝ ਕਮੇਟੀ ਵੱਲੋਂ 6ਵਾਂ ਵਿਸ਼ਾਲ ਕੁਸ਼ਤੀ ਦੰਗਲ ਸਰਕਾਰੀ ਪ੍ਰਰਾਇਮਰੀ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ। ਲਖਵਿੰਦਰ ਸਿੰਘ ਟਿਵਾਣਾ, ਸਰਬਦੀਪ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਵਾਰ ਦੰਗਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀਿਛੰਝ ਮੇਲੇ ਦਾ ਉਦਘਾਟਨ ਪਿਆਰਾ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਿਛੰਝ ਦੌਰਾਨ ਇਕ ਝੰਡੀ ਦੀ ਕੁਸ਼ਤੀ ਜੋ ਹਰਮਨ ਆਲਮਗੀਰ ਤੇ ਬਿੰਦਰ ਪਟਿਆਲਾ ਦਰਮਿਆਨ ਦੋਨਾਂ ਪਹਿਲਵਾਨਾਂ ਨੇ ਇਕ ਦੂਜੇ ਨੂੰ ਕਾਂਟੇ ਦੀ ਟੱਕਰ ਦਿੱਤੀ ਤੇ ਅੰਤ 'ਚ ਹਰਮਨਪ੍ਰਰੀਤ ਆਲਮਗੀਰ ਨੇ ਬਿੰਦਰ ਪਟਿਆਲਾ ਦੀ ਪਿੱਠ ਲਾ ਕੇ ਝੰਡੀ ਦੀ ਕੁਸ਼ਤੀ 'ਤੇ ਕਬਜ਼ਾ ਕਰਦਿਆਂ ਇਨਾਮ ਮੋਟਰਸਾਈਕਲ ਪਿਆਰਾ ਸਿੰਘ ਨੇ ਆਪਣੇ ਪੋਤਰੇ ਅਭੀਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ 'ਚ ਦਿੱਤਾ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ 'ਚ ਚੰਦਨ ਖੇੜੀ ਨੇ ਪੰਮਾ ਨੂੰ, ਜੋਤ ਆਲਮਗੀਰ ਨੇ ਸੋਨੂੰ ਗਰਚਾ ਨੂੰ, ਹਰਵਿੰਦਰ ਬਿਜਲੀਪੁਰ ਨੇ ਬਲਜਿੰਦਰ ਨੂੰ, ਹਨੀ ਮਲਕਪੁਰ ਨੇ ਰਾਜੂ ਅਬੋਹਰ ਨੂੰ ਕ੍ਰਮਵਾਰ ਚਿੱਤ ਕੀਤਾ। ਜਦਕਿ ਜੋਤ ਮਲਕਪੁਰ ਤੇ ਅਜੈ ਦੋਰਾਹਾ, ਜੱਗਾ ਆਲਮਗੀਰ ਤੇ ਗੁਰਸੇਵਕ ਮਲਕਪੁਰ, ਹਰਸ਼ ਿਢੱਲਵਾਂ ਤੇ ਅਜਿੰਦਰ ਇਯਾਲੀ, ਪਵਿੱਤਰ ਮਲਕਪੁਰ ਤੇ ਗਗਨ ਗਰਚਾ ਕ੍ਰਮਵਾਰ ਬਰਾਬਰ ਰਹੇ। ਿਛੰਝ ਦੀ ਕੁਮੈਂਟਰੀ ਹਰਜੀਤ ਸਿੰਘ ਲੱਲਕਲਾਂ ਤੇ ਲਖਵਿੰਦਰ ਸਿੰਘ ਟਿਵਾਣਾ ਨੇ ਲੱਛੇਦਾਰ ਬੋਲਾਂ ਨਾਲ ਕੀਤੀ, ਜਦਕਿ ਜੋੜੇ ਬਣਾਉਣ ਦੀ ਸੇਵਾ ਗੁਰਦੀਪ ਸਿੰਘ ਤੱਖਰਾਂ, ਜੀਤ ਿਢੱਲਵਾਂ ਨੇ ਬਾਖੂਬੀ ਨਿਭਾਈ। ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਆਪ ਆਗੂ ਤੇ ਸਾਬਕਾ ਹਲਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਪਰਮਜੀਤ ਸਿੰਘ ਿਢੱਲੋਂ, ਜੱਥੇਦਾਰ ਅਮਰੀਕ ਸਿੰਘ ਹੇੜੀਆਂ, ਵਰਿੰਦਰ ਸਿੰਘ ਜਰਮਨ ਵਾਲੇ, ਚੌਕੀ ਇੰਚਾਰਜ ਹੇਡੋਂ ਬਲਜਿੰਦਰ ਸਿੰਘ, ਜਸਦੇਵ ਸਿੰਘ, ਗੁਰਮੇਲ ਸਿੰਘ ਪਪੜੌਦੀ, ਟੋਨੀ ਚੌਧਰੀ ਹੇਡੋਂ, ਖੇਡ ਪ੍ਰਮੋਟਰ ਸਿਕੰਦਰ ਸਿੰਘ ਗਿੱਲ, ਲਾਲ ਸਿੰਘ ਟਿਵਾਣਾ, ਸਾਬਕਾ ਸਰਪੰਚ ਬੌੜ ਮੇਵਾ ਸਿੰਘ, ਸਰਪੰਚ ਟੋਡਰਪੁਰ ਰੁਪਿੰਦਰ ਸਿੰਘ, ਬਚਨ ਸਿੰਘ ਪੀਏ, ਦਰਸ਼ਨ ਸਿੰਘ ਬੁਆਲ, ਦੀਪ ਸਟੂਡੀਉ, ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਸਰਬਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕਾਂ ਨੇ ਮੇਲੇ ਦੇ ਪੁੱਜੇ ਪਹਿਲਵਾਨਾਂ ਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਟਿਵਾਣਾ, ਮਾ. ਪਰਮਿੰਦਰ ਸਿੰਘ, ਪਿਆਰਾ ਸਿੰਘ, ਦੀਦਾਰ ਸਿੰਘ, ਜਸਵਿੰਦਰ ਸਿੰਘ ਟਿਵਾਣਾ, ਰੂਪ ਸਿੰਘ ਸਰਪੰਚ, ਜੀਤ ਸਿੰਘ, ਦਵਿੰਦਰ ਸਿੰਘ ਪੰਚ, ਰਾਣਾ ਪੰਚ, ਜਿੰਦਰ ਪੰਚ, ਲਖਵੀਰ ਸਿੰਘ ਪੰਚ, ਸੁਖਵੀਰ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ, ਜਗਜੀਤ ਸਿੰਘ ਜੱਗੀ, ਸਰਬਦੀਪ ਸਿੰਘ ਸੱਭਾ, ਪਰਮਜੀਤ ਸਿੰਘ ਟਿਵਾਣਾ ਆਦਿ ਹਾਜ਼ਰ ਸਨ।