ਮਨਦੀਪ ਸਰੋਏ, ਜੋਧਾਂ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਗੁੱਜਰਵਾਲ ਦਾ ਸਾਲਾਨਾ ਜੋੜ ਮੇਲਾ ਸਮਾਪਤ ਹੋ ਗਿਆ। ਹਰਪ੍ਰਰੀਤ ਸਿੰਘ ਗਰਚਾ ਮੈਂਬਰ ਐੱਸਜੀਪੀਸੀ ਤੇ ਮੈਨੇਜਰ ਭੁਪਿੰਦਰ ਸਿੰਘ ਨਾਗੋਕੇ ਦੀ ਅਗਵਾਈ 'ਚ ਕਰਵਾਏ ਜੋੜ ਮੇਲੇ ਦੇ ਆਖਰੀ ਦਿਨ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਗੁਰੂਘਰ ਨਤਮਸਤਕ ਹੋਈਆਂ।

ਇਸ ਮੌਕੇ ਢਾਡੀ ਤੇ ਕੀਰਤਨ ਦਰਬਾਰ 'ਚ ਰਾਗੀ ਭਾਈ ਹਰਪਾਲ ਸਿੰਘ, ਰਾਗੀ ਅਮਰਜੀਤ ਸਿੰਘ ਘਵੱਦੀ, ਬਾਬਾ ਮੇਹਰ ਸਿੰਘ ਰੁੜਕਾ ਆਦਿ ਦੇ ਜੱਥਿਆਂ ਨੇ ਕਥਾ, ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਜੋੜ ਮੇਲੇ ਹੋਏ ਕੁਸ਼ਤੀ ਦੰਗਲ 'ਚ 50 ਦੇ ਕਰੀਬ ਭਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀ ਵੱਡੀ ਕੁਸ਼ਤੀ 'ਚ ਹਰਮਨ ਆਲਮਗੀਰ ਨੇ ਸਤਨਾਮ ਮਾਛੀਵਾੜਾ ਨੰੂ ਅਤੇ ਦੂਜੀ ਕੁਸ਼ਤੀ 'ਚ ਅਲੀ ਨਾਰੰਗਵਾਲ ਨੇ ਦੀਪ ਕੰਗਣਵਾਲ ਨੰੂ ਚਿੱਤ ਕਰ ਕੇ ਭਲਵਾਨੀ ਦਾ ਦਮਖਮ ਦਿਖਾਇਆ।

ਜੋੜ ਮੇਲੇ ਮੌਕੇ ਹਰਵੀਰ ਸਿੰਘ ਇਆਲੀ ਯੂਥ ਆਗੂ, ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਜਗਰੂਪ ਸਿੰਘ, ਬਾਬਾ ਚਰਨਜੀਤ ਸਿੰਘ, ਐਡਵੋਕੇਟ ਗੁਰਦੀਪ ਸਿੰਘ ਮਾਜਰੀ, ਟਹਿਲ ਸਿੰਘ ਕੈਲੇ, ਇਕਬਾਲ ਸਿੰਘ ਝਬਾਲ, ਇੰਸਪੈਕਟਰ ਗੁਰਪਾਲ ਸਿੰਘ, ਗੁਰਪ੍ਰਰੀਤ ਸਿੰਘ ਪੀਤਾ ਆਲਮਗੀਰ, ਅਮਨਦੀਪ ਸਿੰਘ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਜੱਥੇਦਾਰ ਭਾਗ ਸਿੰਘ, ਹਰਮੇਲ ਸਿੰਘ ਘੁੰਗਰਾਣਾ, ਸੁਖਦੇਵ ਸਿੰਘ ਮਾਜਰੀ, ਪਹਿਲਵਾਨ ਸਿਕੰਦਰ ਸਿੰਘ ਆਲਮਗੀਰ, ਕੁਸ਼ਤੀ ਕੋਚ ਕਮਲੇਸ਼ ਨਾਰੰਗਵਾਲ, ਗਿੰਦਰ ਆਲਮਗੀਰ, ਜਸਵਿੰਦਰ ਸਿੰਘ ਬਿੰਦਰ, ਤਪਿੰਦਰ ਸਿੰਘ ਪੁਹੀੜ, ਬਿੱਕਰ ਧੂਲਕੋਟ, ਨਾਜਰ ਢੋਗਲ ਖੇੜੀ, ਇਕਬਾਲ ਸਿੰਘ ਨਾਰੰਗਵਾਲ, ਹਰਪ੍ਰਰੀਤ ਧਾਲੀਵਾਲ, ਡਾ ਬਲਜਿੰਦਰ ਸਿੰਘ ਿਢੱਲੋਂ, ਬਾਬਾ ਖੁਸ਼ਕਿਸਮਤ ਸਿੰਘ, ਗੁਰਮੇਲ ਸਿੰਘ ਚਹਿਲ, ਆਦਿ ਹਾਜ਼ਰ ਸਨ।