ਸੋਨੀ, ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੌਮੀ ਕਾਰਜਕਰਨੀ ਦੇ ਮੈਂਬਰ ਹਰਜੋਤ ਸਿੰਘ ਬੈਂਸ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਯੂਥ ਆਗੂ ਕਮਿੱਕਰ ਸਿੰਘ ਡਾਢੀ, ਦਵਿੰਦਰ ਸਿੰਘ ਛਿੰਦੂ, ਕੇਸਰ ਸਿੰਘ ਸੰਧੂ, ਜਸਵੀਰ ਸਿੰਘ ਜੱਸੂ, ਗੁਰਮੀਤ ਸਿੰਘ ਢੇਰ, ਪ੍ਰਿੰਸ ਉਪੱਲ, ਰਾਹੁਲ ਸੋਨੀ, ਸਤੀਸ਼ ਚੋਪੜਾ, ਸਰਬਜੀਤ ਸਿੰਘ ਭਟੋਲੀ, ਡਾ. ਜਰਨੈਲ ਸਿੰਘ ਦਬੂੜ ਸਮੇਤ ਆਗੂਆਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਯਾਦ ਰਹੇ ਇਸ ਤੋਂ ਪਹਿਲਾਂ ਬੈਂਸ, ਪਾਰਟੀ ਦੇ ਸੂਬਾ ਪ੍ਰਧਾਨ ਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਰਹੇ ਹਨ।