ਜੇਐੱਨਐੱਨ, ਲੁਧਿਆਣਾ : ਹੇਅਰ ਪ੍ਰਰੋਫੈਸ਼ਨ ਨੂੰ ਉਹ ਆਰਟ ਉਸ ਵੇਲੇ ਮੰਨਦੇ ਸਨ ਜਦੋਂ ਇਸ ਦੇ ਬਾਰੇ 'ਚ ਲੋਕ ਸਿੱਖਿਅਤ ਨਹੀਂ ਸਨ। ਅੱਜ ਲੋਕਾਂ 'ਚ ਪੈਸੇ ਖ਼ਰਚ ਕਰਨ ਤੇ ਸੱਜਣ-ਸੰਵਾਰਨ ਦੀ ਜਾਗਰੂਕਤਾ ਆ ਗਈ ਹੈ। ਹੁਣ ਉਹ ਇਸ ਪ੍ਰਰੋਫੈਸ਼ਨ ਨੂੰ ਸਾਇੰਸ ਮੰਨਦੇ ਹਨ। ਇਹ ਗੱਲ ਦੇਸ਼ ਦੇ ਪ੍ਰਸਿੱਧ ਹੇਅਰ ਸਪੈਸ਼ਲਿਸਟ ਜਾਵੇਦ ਹਬੀਬ ਨੇ ਨੇ ਆਖੀ ਜੋ ਕਿ ਵੀਰਵਾਰ ਨੂੰ ਕਿਚਲੂ ਨਗਰ ਦੇ ਇਕ ਸੈਲੂਨ 'ਚ ਆਏ ਸਨ। ਇਸ ਮੌਕੇ ਉਨ੍ਹਾਂ ਨੇ ਕਲਾਸ ਵੀ ਲਗਾਈ ਜਿਸ 'ਚ ਮੌਜੂਦ ਸਿੱਖਿਆਰਥੀਆਂ ਨੂੰ ਵਾਲਾਂ ਦੀ ਸੰਭਾਲ ਦੇ ਨੁਕਤੇ ਦੱਸੇ। ਲੁਧਿਆਣਾ ਕਈ ਵਾਰ ਆ ਚੁੱਕੇ ਜਾਵੇਦ ਹਬੀਬ ਨੇ ਕਿਹਾ ਕਿ ਪਹਿਲਾਂ ਖ਼ੁਦ ਨੂੰ ਮਾਡਲ ਬਣਾਓ ਤਾਂ ਹੀ ਤੁਸੀਂ ਸੈਲੂਨ 'ਚ ਆਉਣ ਵਾਲੇ ਗਾਹਕਾਂ ਨੂੰ ਮਾਡਲ ਬਣਾ ਸਕਦੇ ਹੋ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਵਾਲ ਜਦੋਂ ਕਲਰ ਕਰਦੇ ਹਾਂ ਤਾਂ ਵਾਲ ਡ੍ਰਾਈ ਹੋ ਜਾਂਦੇ ਹਨ ਜਾਂ ਫਿਰ ਰੰਗ ਜਲਦੀ ਫਿੱਕਾ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੰਗ ਵਾਲਾਂ ਨੂੰ ਖ਼ਰਾਬ ਨਹੀਂ ਕਰਦਾ ਪਰ ਇਸ ਨੂੰ ਲਗਾਉਣ ਦਾ ਸਹੀ ਤਰੀਕਾ ਆਉਣਾ ਚਾਹੀਦਾ ਹੈ। ਵਾਲਾਂ 'ਚ ਕਲਰਿੰਗ ਦੌਰਾਨ ਥੋੜ੍ਹੀ ਕੰਡੀਸ਼ਨਰ ਦੀ ਵਰਤੋਂ ਕਰੋ ਤੇ ਹਲਕੀ ਮਸਾਜ ਕਰੋ। ਇਸ ਨਾਲ ਰੰਗ ਜਲਦੀ ਨਹੀਂ ਜਾਵੇਗਾ ਤੇ ਨਾ ਹੀ ਵਾਲ ਡ੍ਰਾਈ ਹੋਣਗੇ। ਇਕ ਸਵਾਲ ਦੇ ਜਵਾਬ 'ਚ ਜਾਵੇਦ ਨੇ ਦੱਸਿਆ ਕਿ ਪੰਜਾਬੀਆਂ ਦੇ ਵਾਲ ਲੰਬੇ ਹਨ ਤੇ ਇਥੋਂ ਦੇ ਲੋਕ ਸਟ੍ਰੇਟਿੰਗ, ਕਲਰਿੰਗ ਕਰਵਾਉਣਾ ਵੀ ਪਸੰਦ ਕਰਦੇ ਹਨ ਪਰ ਗਲਤ ਕੈਮੀਕਲ ਦੀ ਵਰਤੋਂ ਕਰਨ ਨਾਲ ਉਹ ਆਪਣੇ ਵਾਲ ਖ਼ਰਾਬ ਕਰ ਲੈਂਦੇ ਹਨ। ਉਹ ਵੱਖ-ਵੱਖ ਇਸ਼ਤਿਹਾਰ ਕੰਪਨੀਆਂ ਵੱਲੋਂ ਪ੍ਰਚਾਰੇ ਜਾਂਦੇ ਉਤਪਾਦਾਂ ਵੱਲ ਭੱਜਦੇ ਹਨ। ਵਾਲਾਂ 'ਚ ਤੇਲ ਤੇ ਸ਼ੈਂਪੂ ਪੰਜ ਮਿੰਟ ਪਹਿਲਾਂ ਲਗਾਓ। ਆਮਤੌਰ 'ਤੇ ਵੇਖਿਆ ਜਾਂਦਾ ਹੈ ਕਿ ਵਾਲ ਝੜਣ ਦੀ ਸ਼ਿਕਾਇਤ ਤੋਂ ਹਰ ਕੋਈ ਪਰੇਸ਼ਾਨ ਹੈ। ਇਸ ਦੇ ਲਈ ਕਦੇ ਵੀ ਸੌਣ ਤੋਂ ਪਹਿਲਾਂ ਵਾਲਾਂੰ ਨੂੰ ਤੇਲ ਨਾ ਲਗਾਓ। ਤੇਲ ਸਿਰਫ਼ ਸੈਂਪੂ ਤੋਂ ਪੰਜ ਮਿੰਟ ਪਹਿਲਾਂ ਲਗਾਓ। ਇਸ ਨਾਲ ਵਾਲ ਟੁੱਟਣਗੇ ਨਹੀਂ। ਗਿੱਲੇ ਵਾਲਾਂ 'ਤੇ ਕੱਪੜਾ ਨਾ ਬੰਨ੍ਹੋ। ਉਨ੍ਹ੍ਰਾਂ ਕਿਹਾ ਕਿ ਬਾਲਾਂ 'ਤੇ ਕਲਰ ਇਕ ਹੀ ਵਾਰ ਲਗਾਉਣਾ ਚਾਹੀਦਾ ਹੈ। ਵਾਤਾਵਰਨ ਦਾ ਵਾਲਾਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਜ਼ਰੂਰੀ ਨਹੀਂ ਹੈ ਕਿ ਮਹਿੰਗਾ ਸ਼ੈਂਪੂ ਜੋ ਇਕ ਸ਼ਹਿਰ 'ਚ ਕੰਮ ਕਰੇ ਤੇ ਉਹ ਦੂਜੇ ਸ਼ਹਿਰ ਦੇ ਲੋਕਾਂ 'ਤੇ ਵੀ ਕੰਮ ਕਰੇ।