ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਸਤਿਗੁਰੁ ਰਵਿਦਾਸ ਜੀ ਮਹਾਰਾਜ ਦੇ 644ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਰਵਿਦਾਸ ਮੰਦਰਾਂ ਵਿਚ ਸਮਾਗਮ ਹੋਏ, ਜਿਨ੍ਹਾਂ ਵਿਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਅਤੇ ਗੁਰੂ ਜਸ ਸਰਵਣ ਕੀਤਾ। ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸੇ ਸਬੰਧ ਵਿਚ ਬਸਤੀ ਜੋਧੇਵਾਲ ਚੌਂਕ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਭਾ ਪ੍ਰਧਾਨ ਜਿੰਦਰਪਾਲ ਦੜੌਚ ਦੀ ਪ੍ਰਧਾਨਗੀ ਹੇਠ ਹੋਏ ਵਿਸ਼ਾਲ ਸਮਾਗਮ ਵਿੱਚ ਹਜਾਰਾਂ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਏੇਡੀਸੀ ਅਮਰਜੀਤ ਬੈਂਸ, ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗਣੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਿਢੱਲੋ, ਏਡੀਸੀਪੀ ਪ੍ਰਗਿਆਂ ਜੈਨ, ਸੀਨੀਅਰ ਕਾਂਗਰਸੀ ਆਗੂ ਰਮਨਜੀਤ ਲਾਲੀ, ਵਪਾਰ ਬੋਰਡ ਦੇ ਚੈਅਰਮੈਨ ਗੁਰਪ੍ਰਰੀਤ ਗੋਗੀ, ਕੌਂਸਲਰ ਕੁਲਦੀਪ ਜੰਡਾ, ਮੋਨੰੂ ਖਿੰਡਾ, ਵਿਸ਼ਵ ਗੁਰੂ ਰਵਿਦਾਸ ਮਿਸ਼ਨ ਤੋਂ ਸ਼ਿਵਰਾਮ ਸਰੋਏ, ਪ੍ਰਮੱੁਖ ਵਪਾਰੀ ਮਲਕੀਤ ਜਨਾਗਲ, ਸਮਾਜ ਸੇਵਕ ਕੇਕੇ ਸੁਰੀ, ਜਸਬੀਰ ਲਵਨ, ਨਰੇਸ਼ ਬਸਰਾ ਸਮੇਤ ਰਾਜਨੀਤਿਕ, ਸਮਾਜਿਕ , ਧਾਰਮਿਕ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਹਾਜ਼ਰ ਜਨਸਮੂਹ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ। ਪੰਜਾਬੀ ਗਾਇਕ ਕੰਠ ਕਲੇਰ ਅਤੇ ਐਸ.ਐਸ ਆਜਾਦ ਵੱਲੋਂ ਪ੍ਰਸਤੂਤ ਸ਼ਬਦ 'ਜਨਮ ਦਿਨ ਕਾਂਸ਼ੀ ਵਾਲੇ ਸਤਿਗੁਰੁ ਦਾ...', 'ਅਸੀ ਉਡਦੇ ਆਸਰੇ ਤੇਰੇ..', 'ਵਧਾਈਆਂ ਜੀ ਵਧਾਈਆਂ ਪ੍ਰਗਟ ਦਿਵਸ ਗੁਰੂ ਰਵਿਦਾਸ ਦਾ ਆਇਆ..', 'ਬੈਗਮਪੁਰਾ ਜਾਣਾ..', 'ਮੈ ਮੈ ਨਾ ਕਰ ਬੰਦਿਆਂ' ਦੀ ਪ੍ਰਸਤੁਤੀ ਤੇ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੇ ਭਾਵ ਵਿਭੋਰ ਹੋ ਕੇ ਗੁਣਗਾਨ ਕੀਤਾ। ਸਮਾਗਮ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਸਭਾ ਦੇ ਪ੍ਰਧਾਨ ਜਿੰਦਰਪਾਲ ਦੜੌਚ ਨੇ ਗੁਰੂ ਰਵਿਦਾਸ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਗੁਰੂ ਜੀ ਨੇ ਸਮਾਜ ਵਿੱਚ ਫੈਲੀ ਕੁਰੀਤੀਆਂ ਦੇ ਖਿਲਾਫ਼ ਜੋ ਅਲਖ ਜਗਾਈ ਸੀ, ਉਸ ਪਾਵਨ ਸੋਚ ਤੇ ਪੂਰੀ ਤਰ੍ਹਾਂ ਨਾਲ ਅਮਲ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਸਵੇਰ ਸਮੇਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸ਼੍ਰੀ ਗੁਰੂ ਰਵਿਦਾਸ ਦੀ ਇਲਾਹੀ ਬਾਣੀ ਦੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਆਰਤੀ ਉਚਾਰਣ ਦੇ ਨਾਲ ਸਮਾਰੋਹ ਨੂੰ ਵਿਸ਼ਰਾਮ ਦਿੱਤਾ ਗਿਆ। ਪ੍ਰਧਾਨ ਜਿੰਦਰਪਾਲ ਦੜੌਚ ਨੇ ਹਾਜਰ ਜਨਸਮੂਹ ਦਾ ਧੰਨਵਾਦ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਸਤਿਗੁੁਰੂ ਰਵਿਦਾਸ ਜੀ ਦੇ ਦੱਸੇ ਰਸਤੇ ਤੇ ਚਲਕੇ ਧਰਮ ਅਤੇ ਸਮਾਜ ਦੀ ਸੇਵਾ ਕਰਕੇ ਸਮਾਜ ਪ੍ਰਤੀ ਆਪਣਾ ਫਰਜ ਪੁਰਾ ਕਰੀਏ। ਸ਼੍ਰੀ ਗੁਰੂ ਰਵਿਦਾਸ ਮੰਦਿਰ ਸਭਾ ਦੇ ਪ੍ਰਧਾਨ ਜਿੰਦਰਪਾਲ ਦੜੌਚ, ਚੇਅਰਮੈਨ ਮੇਜਰ ਸਿੰਘ ਸ਼ੀਂਹਮਾਰ, ਜਨਰਲ ਸੱਕਤਰ ਨਰਿੰਦਰ ਬਿੱਟੂ , ਉਪ-ਪ੍ਰਧਾਨ ਡਾ. ਰਾਮਜੀਤ ਸੂਦ , ਪ੍ਰਚਾਰ ਸਕੱਤਰ ਰਾਜਿੰਦਰ ਮੂਲਨਿਵਾਸੀ , ਦਰਸ਼ਨ ਲਾਲ ਗੰਗੜ , ਮੈਂਬਰ ਰਮੇਸ਼ ਰਸੀਲਾ, ਮੈਂਬਰ ਸੁੱਖਾ ਰਾਮ ਲਾਖਾ, ਜਸਵੀਰ ਲੱਧੜ ਨੇ ਸਮੂਹ ਮੈਬਰਾਂ ਵਲੋਂ ਸਮਾਗਮ ਵਿੱਚ ਸ਼ਾਮਿਲ ਹੋਏ ਮੁੱਖ ਮਹਿਮਾਨਾਂ ਅਤੇ ਸਮਾਗਮ ਦੇ ਆਯੋਜਨ ਵਿੱਚ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਅਤੇ ਸਤਿਗੁਰੂ ਰਵਿਦਾਸ ਜੀ ਦੇ ਪਾਵਨ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ।

ਸ੍ਰੀ ਗੁਰੂ ਰਵਿਦਾਸ ਮੰਦਰ ਸਭਾ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਜਸਵੀਰ ਸਿੰਘ ਬੰਗਾ, ਭਾਮੀਆਂ ਕਲਾਂ/ਲੁਧਿਆਣਾ -ਸ਼੍ਰੀ ਗੁਰੂ ਰਵਿਦਾਸ ਮੰਦਰ ਸਭਾ, ਭਗਵਾਨ ਦਾਸ ਕਲੋਨੀ ਸਲੇਮਟਾਬਰੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ। ਇਸ ਮੌਕੇ ਦਸ਼ਮੇਸ਼ ਕੀਰਤਨੀ ਜੱਥੇ ਵਲੋਂ ਭਾਈ ਦਵਿੰਦਰ ਸਿੰਘ, ਭਾਈ ਮਨਪ੍ਰਰੀਤ ਸਿੰਘ, ਭਾਈ ਜੁਗਪ੍ਰਰੀਤ ਸਿੰਘ, ਭਾਈ ਸਤਿੰਦਰ ਪਾਲ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਜਾਤਪਾਤ ਤੋਂ ਉੱਪਰ ਉਠ ਕੇ ਚੰਗੇ ਕੰਮ ਕਰਨ ਦਾ ਸੁਨੇਹਾ ਦਿੱਤਾ ਹੈ, ਜਿਸ 'ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ ਮਹਿਮੀ, ਜਨਰਲ ਸਕੱਤਰ ਰਾਮ ਸਿੰਘ ਹੀਰ, ਸਕੱਤਰ ਹਰਮੇਸ਼ ਹੀਰ, ਮੀਤ ਪ੍ਰਧਾਨ ਦੇਸ ਰਾਜ ਲਾਲਾ, ਮੈਂਬਰ ਚਮਨ ਲਾਲ, ਬਲਬੀਰ ਚੰਦ, ਕਿਰਨਦੀਪ ਸਿੰਘ ਹੀਰ ਐਸ ਡੀ ਓ, ਜਸਦੀਪ ਸਿੰਘ ਹੀਰ ਐਡਵੋਕੇਟ, ਰਾਜਿੰਦਰ ਸਿੰਘ ਹੀਰ ਬੈੰਕ ਆਫ਼ ਇੰਡੀਆ, ਪਿਤਾ ਸੰਤੋਖ ਦਾਸ ਸੇਵਾ ਸੁਸਾਇਟੀ ਦੀਆਂ ਪ੍ਰਧਾਨ ਬੀਬੀਆਂ ਬਿਮਲਾ ਕੌਰ ਬੈੰਸ, ਜਨਰਲ ਸਕੱਤਰ ਬਲਜਿੰਦਰ ਕੌਰ, ਕੈਸ਼ੀਅਰ ਵਿਜੇ ਕੁਮਾਰੀ, ਮੈਂਬਰ ਪ੍ਰਰੋਮਿਲਾ ਮਹਿਮੀ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਨੇ ਆਏ ਜੱਥਿਆਂ ਦਾ ਸਨਮਾਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ।

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਨਿਕਲੇ ਨਗਰ ਕੀਰਤਨ ਦਾ ਮਹਿਦੂਦਾਂ ਪਰਿਵਾਰ ਵੱਲੋਂ ਸਵਾਗਤ

ਲੱਕੀ ਘੁਮੈਤ ਸਾਹਨੇਵਾਲ /ਲੁਧਿਆਣਾ- ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ 'ਤੇ ਪਿੰਡ ਮੁੰਡੀਆਂ ਕਲ੍ਹਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਸਾਹਿਬ ਵੱਲੋਂ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਵੱਖ-ਵੱਖ ਮੁਹੱਲਿਆਂ, ਕਲੋਨੀਆਂ ਅਤੇ 33 ਫੁੱਟਾ ਰੋਡ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਨਾਲ ਚੱਲ ਰਹੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ 'ਤੇ ਇਲਾਕਾ ਨਿਵਾਸੀਆਂ ਵੱਲੋਂ ਲੰਗਰ ਲਗਾਏ ਗਏ। ਜਦੋਂ ਨਗਰ ਕੀਰਤਨ ਕਲੋਨੀ ਨਿਊ ਸੁੰਦਰ ਵਿਖੇ ਪਹੁੰਚਿਆ ਤਾਂ ਮਹਿਦੂਦਾਂ ਪਰਿਵਾਰ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਮੂਹ ਪਰਿਵਾਰ ਵੱਲੋੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਅੱਗੇ ਆਪਣਾ ਸ਼ੀਸ਼ ਝੁਕਾਕੇ ਆਸ਼ੀਰਵਾਦ ਪ੍ਰਰਾਪਤ ਕੀਤਾ। ਇਸ ਦੌਰਾਨ ਮਹਿਦੂਦਾਂ ਪਰਿਵਾਰ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਦਿਆਂ ਪੰਜ ਪਿਆਰਿਆਂ ਤੋਂ ਇਲਾਵਾ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸਿੰਘ ਸਾਹਿਬ, ਸ਼੍ਰੀ ਗੁਰੂ ਗ੍ੰਥ ਸਾਹਿਬ ਦੀ ਤਾਬਿਆ ਤੇ ਬੈਠੇ ਗ੍ੰਥੀ ਭਾਈ ਜਗਪਾਲ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਅਤੇ ਖਾਲਸਾ ਗੁਰਦੁਆਰਾ ਸਾਹਿਬ ਮੁੰਡੀਆਂ ਕਲ੍ਹਾਂ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਕਿਸਾਨੀ ਰੰਗ ਦੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸੰਗਤ ਲਈ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਲ ਵੀ ਫਲਾਂ ਦਾ ਲੰਗਰ ਲਗਾਕੇ ਸੇਵਾ ਕੀਤੀ ਗਈ। ਇਸ ਮੌਕੇ ਗੁਰਿੰਦਰ ਕੌਰ ਮਹਿਦੂਦਾਂ, ਹਰਸ਼ਦੀਪ ਸਿੰਘ ਮਹਿਦੂਦਾਂ, ਸਿਲੰਦਰ ਸਿੰਘ, ਰਾਮਾਵਤੀ, ਭੀਮ ਸੈਨ, ਦੀਪਕ, ਰਿੰਕੂ ਸਿੰਘ, ਤੇਜਿੰਦਰ ਸਿੰਘ ਸੋਹਣੀ, ਕਿਰਨਦੀਪ ਕੌਰ ਮਹਿਦੂਦਾਂ, ਜੋਗਿੰਦਰ ਸਿੰਘ, ਬੰਟੀ ਕੈਂਥ, ਗੁਰਪ੍ਰਰੀਤ ਸਿੰਘ, ਪਰਮਜੀਤ ਸਿੰਘ ਅਤੇ ਸੁਖਮਨੀ ਸੇਵਾ ਸੋਸਾਇਟੀ ਖਾਲਸਾ ਗੁਰਦੁਆਰਾ ਸਾਹਿਬ ਦੀਆਂ ਬੀਬੀਆਂ ਦਾ ਜੱਥਾ ਆਦਿ ਹਾਜਰ ਸਨ।