ਅਮਰਜੀਤ ਸਿੰਘ ਧੰਜਲ, ਰਾਏਕੋਟ : ਪਿੰਡ ਤਲਵੰਡੀ ਰਾਏ ਵਿਖੇ ਸ੍ਰੀ ਗੁੁਰੂ ਗੋਬਿੰਦ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ 11 ਜੋੜਿਆਂ ਦੇ ਵਿਆਹ ਕਰਵਾਏ ਗਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁੁਰਬ ਨੂੰ ਸਮਰਪਿਤ ਇਸ 21ਵੇਂ ਸਾਲਾਨਾ ਸਮੂਹਿਕ ਵਿਆਹ ਸਮਾਗਮ 'ਚ ਨਵ ਵਿਆਹੇ ਜੋੜਿਆਂ ਨੂੰ ਵਿਆਹ 'ਚ ਕਈ ਤੋਹਫੇ ਵੀ ਦਿੱਤੇ ਗਏ। ਪ੍ਰਧਾਨ ਜੁੁਗਰਾਜ ਸਿੰਘ, ਖਜਾਨਚੀ ਤੇਜਿੰਦਰ ਸਿੰਘ ਗਰੇਵਾਲ ਤੇ ਜਨਰਲ ਸਕੱਤਰ ਵਾਹਿਗੁੁਰੂਪਾਲ ਸਿੰਘ ਦੀ ਅਗਵਾਈ ਹੇਠ 11 ਜੋੜਿਆਂ ਦੇ ਗੁੁਰਮਤਿ ਮਰਿਯਾਦਾ ਮੁੁਤਾਬਕ ਗੁੁਰਦੁੁਆਰਾ ਗੰਗਾ ਸਾਗਰ ਪਾਤਸ਼ਾਹੀ ਦਸਵੀਂ ਪਿੰਡ ਤਲਵੰਡੀ ਰਾਏ ਵਿਖੇ ਆਨੰਦ ਕਾਰਜ ਕਰਵਾਏ ਗਏ।

ਇਸ ਮੌਕੇ ਜਾਣਕਾਰੀ ਦਿੰਦਿਆ ਪ੍ਰਧਾਨ ਜੁੁਗਰਾਜ ਸਿੰਘ ਤੇ ਖਜਾਨਚੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਸਮਾਜ ਸੇਵੀ ਬਿੱਟੂ ਜਵੰਧਾ, ਰਣਜੀਤ ਚੀਮਾ, ਮਨੀ ਅੌਲਖ, ਅੰਮਿ੍ਤਪਾਲ ਬੋਪਾਰਾਏ, ਬਾਬਾ ਬਿਸ਼ਨ ਸਿੰਘ ਬੋਤੇ ਵਾਲੇ, ਬਲਵਿੰਦਰ ਸਿੰਘ ਿਢੱਲੋਂ ਆਦਿ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ, ਜਿਸ ਦੌਰਾਨ ਨਵ-ਵਿਆਹੁੁਤਾ ਬੱਚੀਆਂ ਨੂੰ ਘਰੇਲੂ ਵਰਤੋਂ ਲਈ ਲੋੜੀਂਦਾ ਸਾਮਾਨ ਵੀ ਦਿੱਤਾ ਜਾਂਦਾ ਹੈ।

ਇਸ ਮੌਕੇ ਚੇਅਰਮੈਨ ਗੁੁਰਦੀਪ ਸਿੰਘ ਿਢੱਲੋਂ, ਭਜਨਾ ਅਮਲੀ, ਮੀਤ ਪ੍ਰਧਾਨ ਅੰਮਿ੍ਤਪਾਲ ਸਿੰਘ ਬੋਪਾਰਾਏ, ਬਾਬਾ ਗੁੁਰਨਾਮ ਸਿੰਘ, ਜਰਨਲ ਸਕੱਤਰ ਵਾਹਿਗੁੁਰੂਪਾਲ ਸਿੰਘ ਤਲਵੰਡੀ, ਸਕੱਤਰ ਸੁੁਦਾਗਰ ਸਿੰਘ ਗਰੇਵਾਲ, ਸਹਾਇਕ ਸਕੱਤਰ ਗੁੁਰਮੀਤ ਸਿੰਘ ਸਰੋਏ, ਸਰਪੰਚ ਜਸਪਰੀਤ ਸਿੰਘ ਧਾਲੀਵਾਲ, ਬਾਬਾ ਭੋਲਾ ਸਿੰਘ, ਭਾਈ ਹਾਕਮ ਸਿੰਘ, ਰਾਗੀ ਬੂਟਾ ਸਿੰਘ ਬਿੰਜਲ ਵਾਲੇ, ਰਣਜੀਤ ਸਿੰਘ, ਰਾਜਦੀਪ ਸਿੰਘ, ਜਸਕਰਨ ਸਿੰਘ, ਮਨਦੀਪ ਸਿੰਘ, ਸੁੁਖਪਰੀਤ ਸਿੰਘ, ਲਵਪਰੀਤ ਸਿੰਘ, ਸੁੁਖਜੀਤ ਸਿੰਘ, ਬਲਵਿੰਦਰ ਸਿੰਘ, ਨਵਜੋਤ ਸਿੰਘ, ਪਿੰ੍ਸ ਸਰੋਏ, ਚਰਨਜੀਤ ਸਿੰਘ, ਅੰਮਿ੍ਤ ਦਿਓ, ਭਵਜੀਤ ਸਿੰਘ, ਮਨਪ੍ਰਰੀਤ ਸਿੰਘ ਗਰੇਵਾਲ, ਮਨਦੀਪ ਸਿੰਘ, ਗਗਨਦੀਪ ਸਿੰਘ ਚੰਦੋਏ, ਬਚਿੱਤਰ ਸਿੰਘ, ਜਗਦੀਪ ਸਿੰਘ ਸਰੋਏ, ਬਿੰਦਾ ਬਾਈ, ਅੰਮਿ੍ਤਪਾਲ। ਹਰਮਨਦੀਪ ਸਿੰਘ ਸਰੋਏ ਆਦਿ ਹਾਜ਼ਰ ਸਨ।