ਹਰਜੋਤ ਸਿੰਘ ਅਰੋੜਾ, ਲੁਧਿਆਣਾ : ਹਿਊਮਨ ਰਾਈਟਸ ਪ੍ਰਰੋਟੈਕਸ਼ਨ ਕਮੇਟੀ ਦੇ ਪ੍ਰਧਾਨ ਹਰਮਨਪ੍ਰਰੀਤ ਸਿੰਘ ਤੇ ਅੰਗਰੇਜ ਸਿੰਘ ਚੇਅਰਮੈਨ ਵੱਲੋਂ ਇਕ ਵਿਸ਼ੇਸ਼ ਮੀਟਿੰਗ ਦੌਰਾਨ ਗੁਰਮੀਤ ਸਿੰਘ ਕੁਲਾਰ ਨੂੰ ਸਨਅਤ ਤੇ ਵਪਾਰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਸਨਮਾਨਤ ਕੀਤਾ ਗਿਆ। ਹਰਮਨਪ੍ਰਰੀਤ ਸਿੰਘ ਪ੍ਰਧਾਨ ਹਿਊਮਨ ਰਾਈਟਸ ਪ੍ਰਰੋਟੈਕਸ਼ਨ ਕਮੇਟੀ ਨੇ ਗੁਰਮੀਤ ਸਿੰਘ ਕੁਲਾਰ ਨੂੰ ਇਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਾਰ ਨੂੰ ਇਸ ਅਹੁਦੇ 'ਤੇ ਨਿਯੁਕਤ ਕਰ ਕੇ ਇਕ ਪ੍ਰਗਤੀਸ਼ੀਲ ਫ਼ੈਸਲਾ ਲਿਆ ਗਿਆ ਹੈ, ਕਿਉਂਕਿ ਗੁਰਮੀਤ ਸਿੰਘ ਕੁਲਾਰ ਫੀਕੋ ਦੇ ਪ੍ਰਧਾਨ ਹੋਣ 'ਤੇ ਇਸ ਵਿਭਾਗ ਦਾ ਬਹੁਤ ਤਜੁਰਬਾ ਹੈ ਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ 'ਤੇ ਵੀ ਇਸ ਸਬੰਧੀ ਕਾਫੀ ਮਹਾਰਤ ਹੈ, ਜਿਸ ਨਾਲ ਅਸੀਂ ਆਸ ਕਰਦੇ ਹਾਂ ਕਿ ਗੁਰਮੀਤ ਸਿੰਘ ਕੁਲਾਰ ਇਸ ਅਹੁਦੇ 'ਤੇ ਨਿਯੁਕਤ ਰਹਿ ਕੇ ਆਪਣੇ ਤਜੁਰਬੇ ਦਾ ਪੂਰਾ ਲਾਭ ਲੈਂਦੇ ਹੋਏ ਸਨਅਤ ਤੇ ਵਪਾਰ ਲਈ ਪੂਰਾ ਯੋਗਦਾਨ ਪਾਉਣਗੇ। ਇਸ ਮੌਕੇ ਹਰਮਨਪ੍ਰਰੀਤ ਸਿੰਘ ਪ੍ਰਧਾਨ, ਅੰਗਰੇਜ ਸਿੰਘ ਚੇਅਰਮੈਨ, ਆਰ ਪੀ ਸਿੰਘ ਵਿੱਤ ਸਕੱਤਰ, ਡਾ. ਐੱਚਐੱਸ ਗੁੰਬਰ ਮੀਤ ਪ੍ਰਧਾਨ, ਐਡਵੋਕੇਟ ਗੁਰਪ੍ਰਰੀਤ ਸਿੰਘ ਕਾਨੂੰਨੀ ਸਲਾਹਕਾਰ, ਸਰਬਪ੍ਰਰੀਤ ਸਿੰਘ, ਅਮਨਦੀਪ ਸੈਣੀ, ਲਖਬੀਰ ਸਿੰਘ ਸੰਧੂ, ਹਰਜਿੰਦਰ ਸਿੰਘ ਭੋਗਲ, ਜਗਦੇਵ ਸਿੰਘ ਮਲੌਦ ਵਾਲੇ, ਹਰਦੀਪ ਸਿੰਘ ਬਿਲਖੂ, ਗੁਰਵਿੰਦਰ ਸਿੰਘ ਬੱਲੋਵਾਲ ਸਰਪੰਚ, ਜਸਵਿੰਦਰ ਸਿੰਘ ਆਦਿ ਵੀ ਸ਼ਾਮਲ ਸਨ।