ਸੰਜੀਵ ਗੁਪਤਾ, ਜਗਰਾਓਂ : ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਗੁਰਮੇਲ ਸਿੰਘ ਨਾਨਕਸਰ ਕਲੇਰਾਂ ਵਾਲੇ ਅੱਜ ਤੜਕਸਾਰ ਸਰੀਰ ਤਿਆਗ ਗਏ। ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸਨ। ਸ਼ਨੀਵਾਰ ਨੂੰ ਅੰਮ੍ਰਿਤ ਵੇਲੇ 2.15 ਮਿੰਟ 'ਤੇ ਉਨ੍ਹਾਂ ਅਤਿੰਮ ਸਾਹ ਲਏ। ਬਾਬਾ ਜੀ ਦੇ ਸਰੀਰ ਤਿਆਗ ਜਾਣ ਦੀ ਖ਼ਬਰ ਨੇ ਨਾਨਕਸਰ ਕਲੇਰਾਂ ਦੇ ਲੱਖਾਂ ਸਰਧਾਲੂਆਂ ਨੂੰ ਗਮਗੀਨ ਕਰ ਦਿੱਤਾ। ਖ਼ਬਰ ਮਿਲਦੇ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਬਾਬਾ ਜੀ ਦੇ ਅੰਤਿਮ ਦਰਸ਼ਨਾਂ ਨੂੰ ਪਹੁੰਚਣੇ ਸ਼ੁਰੂ ਹੋ ਗਏ। ਇਸ ਮੌਕੇ ਬਾਬਾ ਜੀ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਸੰਗੀ ਆਪਣੇ ਹੰਝੂ ਨਾ ਰੋਕ ਸਕੇ। ਸੰਤ ਬਾਬਾ ਗੁਰਮੇਲ ਸਿੰਘ ਨਾਨਕਸਰ ਕਲੇਰਾਂ ਵਾਲਿਆ ਦਾ ਅਤਿੰਮ ਸਸਕਾਰ 10 ਨਵੰਬਰ ਐਤਵਾਰ ਨੂੰ ਸਵੇਰੇ 11 ਵਜੇ ਨਾਨਕਸਰ ਕਲੇਰਾਂ ਵਿਖੇ ਕੀਤਾ ਜਾਵੇਗਾ।

Posted By: Susheel Khanna