ਸੁਖਦੇਵ ਗਰਗ, ਜਗਰਾਓਂ : ਜੀਐੱਚਜੀ ਅਕੈਡਮੀ ਕੋਠੇ ਬੱਗੂ 'ਚ ਗੁਰਮਤਿ ਸੰਚਾਰ ਹੋਸਟਲ ਦਾ ਸ਼ਨੀਵਾਰ ਨੂੰ ਆਰੰਭ ਹੋਇਆ। ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਬ੍ਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਸਾਰੀਆਂ ਸਹੂਲਤਾਂ ਨਾਲ ਲੈਸ ਹੋਸਟਲ ਦੇ ਆਰੰਭ ਸਮੇਂ ਦੱਸਿਆ ਕਿ ਜੀਐੱਚਜੀ ਅਕੈਡਮੀ ਪਿਛਲੇ 20 ਸਾਲਾਂ ਤੋਂ ਵਿੱਦਿਆ ਦੇ ਖੇਤਰ ਦੇ ਨਾਲ ਧਾਰਮਿਕ ਸਿੱਖਿਆ, ਨੈਤਿਕ ਸਿੱਖਿਆ ਅਤੇ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀ ਹੈ।

ਉਨਾਂ੍ਹ ਦੱਸਿਆ ਕਿ ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਦੇ ਯਤਨਾਂ ਨਾਲ ਖੋਲੇ ਗੁਰਮਤਿ ਗਿਆਨ ਸੰਚਾਰ ਹੋਸਟਲ ਵਿੱਚ ਜਿੱਥੇ ਲੋੜਵੰਦ ਅਤੇ ਹੋਣਹਾਰ ਧੀਆਂ ਨੂੰ ਦਾਖ਼ਲਾ ਦੇਣ ਨਾਲ ਸਾਰੀ ਸਿੱਖਿਆ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ ਉੱਥੇ ਵਿੱਦਿਆ ਦੇ ਨਾਲ ਅਥਲੈਟਿਕ ਕੈਂਪ, ਗੁਰਮਤਿ ਦੀਆਂ ਜਮਾਤਾਂ, ਸੰਗੀਤ ਵਿੱਦਿਆ ਦੀਆਂ ਜਮਾਤਾਂ, ਹੋਸਟਲ ਤੇ ਰਿਹਾਇਸ਼ ਦੀ ਸੁਵਿਧਾ, ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ। ਉਨਾਂ੍ਹ ਦੱਸਿਆ ਕਿ ਆਈਏਆਈ, ਪੀਐੱਸਆਈਐੱਫਐੱਸ ਦੀਆਂ ਪ੍ਰਰੀਖਿਆਵਾਂ ਦੀ ਤਿਆਰੀ ਲਈ ਸਕਾਲਰਸ਼ਿਪ ਮੁਹੱਈਆ ਕਰਵਾਈ ਜਾਵੇਗੀ। ਉਨਾਂ੍ਹ ਦੱਸਿਆ ਕਿ ਪੂਰੇ ਦੇਸ਼ ਭਰ ਦੀਆਂ ਹੋਣਹਾਰ ਧੀਆਂ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ ਜੋ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਕੇ ਉਹ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਦੀਆਂ ਹਨ। ਚੇਅਰਮੈਨ ਅਤੇ ਪਿੰ੍ਸੀਪਲ ਨੇ ਇਲਾਕਾ ਨਿਵਾਸੀਆਂ ਨੂੰ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਉਨਾਂ੍ਹ ਦੁਆਰਾ ਦਿਖਾਏ ਨੇਕ ਮਾਰਗ 'ਤੇ ਚੱਲਣ ਲਈ ਪੇ੍ਰਿਤ ਕੀਤਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਕੂਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।