ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ

ਮਿੰਨੀ ਸਕੱਤਰੇਤ ਬਣੇ ਬੱਚਤ ਭਵਨ ਵਿਖੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਧਿਆਨ ਰੱਖਦੇ ਹੋਏ ਜ਼ਿਆਦਾ ਇਕੱਠ ਨਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹੁਦਿਆਂ ਵਾਸਤੇ ਚੋਣਾਂ ਕਰਵਾਈਆਂ ਗਈਆਂ ਜੋ ਕਿ ਨਿਗਰਾਨ ਕਮੇਟੀ ਦਰਸ਼ਨ ਕੁਮਾਰ ਸ਼ਰਮਾ ਸਰਪ੍ਰਸਤ ਕਾਨੂੰਗੋ ਐਸੋਸੀਏਸ਼ਨ, ਸੁਖਜੀਤ ਪਾਲ ਸਿੰਘ ਥਰੀਕੇ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਕਰਨ ਜਸਪਾਲ ਸਿੰਘ ਵਿਰਕ ਖਜਾਨਚੀ ਪੰਜਾਬ ਦੀ ਨਿਗਰਾਨੀ ਵਿੱਚ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਦੋ ਸਾਲ 2022 (ਦੋ ਸਾਲ) ਤੱਕ ਗੁਰਮੇਲ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਪ੍ਰਧਾਨ, ਰੁਪਿੰਦਰ ਸਿੰਘ ਗਰੇਵਾਲ ਨੁਮਾਇੰਦਾ ਪੰਜਾਬ, ਰਾਜਿੰਦਰ ਸਿੰਘ ਖੱਟੜਾ ਜਿਲ੍ਹਾ ਜਨਰਲ ਸਕੱਤਰ, ਅਸ਼ਵਨੀ ਕੁਮਾਰ ਖਜ਼ਾਨਚੀ, ਦਲੀਪ ਸਿੰਘ ਪੱਡਾ ਸਰਪ੍ਰਸਤ, ਦਰਸ਼ਨ ਕੁਮਾਰ ਸ਼ਰਮਾ ਮੁੱਖ ਸਲਾਹਕਾਰ ਚੁਣੇ ਗਏ ਇਸ ਦੌਰਾਨ ਵਿਸ਼ੇਸ਼ ਤੌਰ ਤੇ ਜਸਵੀਰ ਸਿੰਘ ਜੱਸੀ, ਜਗਪਾਲ ਸਿੰਘ, ਇਕਬਾਲ ਬਿੱਟੂ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਸੁਖਵੰਤ ਸਿੰਘ, ਗੁਰਦੇਵ ਸਿੰਘ, ਰਣਧੀਰ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ ਸਦਰ ਕਾਨੂੰਗੋ, ਪ੍ਰਵੀਨ ਕੁਮਾਰ, ਗੁਰਭਜਨ ਸਿੰਘ, ਗੁਰਬਖਸ਼ੀਸ਼ ਸਿੰਘ, ਪ੍ਰਵੀਨ ਕੁਮਾਰ ਸਾਬਕਾ ਖ਼ਜ਼ਾਨਚੀ, ਸੁਖਜਿੰਦਰ ਸਿੰਘ ਅੌਜਲਾ ਸਾਬਕਾ ਜਨਰਲ ਸਕੱਤਰ ਤੋਂ ਇਲਾਵਾ ਹੋਰ ਵੀ ਕਾਨੂੰਗੋ ਮੌਜੂਦ ਰਹੇ।