v> ਕੁਲਵਿੰਦਰ ਸਿੰਘ ਰਾਏ, ਖੰਨਾ : ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਮਾਤਾ ਤੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਦੀ ਧਰਮ ਪਤਨੀ ਦਵਿੰਦਰ ਕੌਰ (70 ਸਾਲ) ਦਾ ਅੱਜ ਦੇਹਾਂਤ ਹੋ ਗਿਆ। ਮਾਤਾ ਦਵਿੰਦਰ ਕੌਰ ਦਾ ਸਸਕਾਰ ਪਿੰਡ ਕੋਟਲੀ ਵਿਖੇ ਅੱਜ ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਪਿੰਡ ਕੋਟਲੀ ਤਹਿਸੀਲ ਪਾਇਲ ਵਿਖੇ ਹੋਵੇਗਾ।

ਦੱਸਣਯੋਗ ਹੈ ਕਿ ਮਾਤਾ ਦਵਿੰਦਰ ਕੌਰ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਨ੍ਹਾਂ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਘਰ ਆਖ਼ਿਰੀ ਸਾਹ ਲਿਆ। ਪਰਿਵਾਰ ਨਾਲ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਰੁਪਿੰਦਰ ਸਿੰਘ ਰਾਜਾ ਗਿੱਲ, ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ, ਓਐੱਸਡੀ ਡਾ. ਗੁਰਮੁੱਖ ਸਿੰਘ ਚਾਹਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਫੋਕਲ ਪੁਆਇੰਟ ਐਸੋਸੀਏਸ਼ਨ ਪ੍ਰਧਾਨ ਤੇਜਿੰਦਰ ਸ਼ਰਮਾ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਪ੍ਰਸਿੱਧ ਉਦਯੋਗਪਤੀ ਗਿਆਨ ਸਿੰਘ ਨਾਮਧਾਰੀ, ਯਾਦਵਿੰਦਰ ਸਿੰਘ ਲਿਬੜਾ, ਭਰਪੂਰ ਚੰਦ ਬੈਕਟਰ, ਸੰਜੇ ਘਈ, ਗੁਰਮੁੱਖ ਸਿੰਘ ਮਹਿੰਦੀਪੁਰ ਹਾਜ਼ਰ ਸਨ।

Posted By: Amita Verma