ਪੱਤਰ ਪ੍ਰਰੇਰਕ, ਖੰਨਾ

ਇਤਿਹਾਸ ਗਵਾਹ ਹੈ ਕਿ ਸਿੱਖਾਂ ਖਾਸਕਰ ਖ਼ਾਲਸਾ ਫੌਜ ਨੇ ਕਦੇ ਵੀ, ਕਿਸੇ ਧਾਰਮਿਕ ਸਥਾਨ 'ਤੇ ਹਮਲੇ ਨਹੀਂ ਕੀਤੇ। ਕਾਬੁਲ ਵਿਚ ਗੁਰਦੁਆਰੇ ਉੱਤੇ ਹਮਲਾ ਨਿਖੇਧੀਯੋਗ ਹੈ। ਕੇਂਦਰ ਸਰਕਾਰ ਜੋ ਅਫਗਾਨਿਸਤਾਨ ਸਰਕਾਰ ਨੂੰ ਮਦਦ ਦੇ ਰਹੀ ਹੈ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਬੁਲ ਹਮਲੇ ਵਿਚ ਸ਼ਹੀਦ ਤੇ ਫੱਟੜ ਹੋਏ ਸਿੰਘਾਂ ਨੂੰ ਰਾਹਤ ਫੰਡ ਵਿੱਚੋਂ ਉਸੇ ਤਰ੍ਹਾਂ ਦੀ ਮਦਦ ਕਰੇ ਜਿਸ ਤਰ੍ਹਾਂ ਭਾਰਤੀ ਲੋਕਾਂ ਦੀ ਅਜਿਹੇ ਸਮੇਂ ਵਿਚ ਕਰਦੀ ਹੈ।

ਇਹ ਪ੍ਰਗਟਾਵਾ ਇੱਥੇ ਸਮਾਜ ਸੇਵਕ ਸਵਰਨ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵੱਲੋਂ ਅਫਗਾਨਿਸਤਾਨ ਵਾਲੇ ਪਾਸੇ ਖੜ੍ਹਨਾ ਉਥੇ ਵਸਦੇ ਸਿੱਖਾਂ, ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਨੂੰ ਤਾਲਿਬਾਨ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਫੇਰ ਭਾਵੇਂ ਉਹ ਧਰਮ ਤਬਦੀਲੀ ਦੀ ਗੱਲ ਹੋਵੇ ਜਾਂ ਕੁਝ ਹੋਰ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਕੋਈ ਪਹਿਲੀ ਵਾਰ ਨਹੀਂ ਹੋਈ, ਹਰ ਵਾਰ ਅਸੀਂ ਹਮਦਰਦੀ ਪ੍ਰਗਟ ਕਰਕੇ ਚੁੱਪ ਹੋ ਜਾਂਦੇ ਹਾਂ। ਲੋੜ ਹੈ ਇਸ ਮਸਲੇ ਦਾ ਪੱਕਾ ਪ੍ਰਬੰਧ ਤੇ ਹੱਲ ਕਰਨ ਲਈ ਅਫ਼ਗਾਨ ਸਰਕਾਰ ਨੂੰ ਪਾਬੰਦ ਕੀਤਾ ਜਾਵੇ।