ਸਟਾਫ਼ ਰਿਪੋਰਟਰ, ਖੰਨਾ

ਦੇਸ਼ ਦੇ 71ਵੇਂ ਗਣਤੰਤਰ ਦਿਵਸ 'ਤੇ ਅਜ਼ਾਦੀ ਸੈਨਾਪਤੀ ਗੁਲਾਮ ਮੁਹੰਮਦ ਦੀਵਾਨਾ ਦੀ ਮਜ਼ਾਰ 'ਤੇ ਵਿਧਾਨ ਸਭਾ ਯੂਥ ਪ੍ਰਧਾਨ ਅੰਕਿਤ ਸ਼ਰਮਾ ਦੀ ਅਗਵਾਈ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਖੰਨਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਲਈ ਖ਼ਾਸ ਤੌਰ 'ਤੇ ਪੁੱਜੇ। ਸਮਾਰੋਹ 'ਚ ਦੀਵਾਨਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਤੇ ਪੁਲਿਸ ਗਾਰਦ ਤੋਂ ਸਲਾਮੀ ਲੈਣ ਬਾਅਦ ਗੁਰਕੀਰਤ ਨੇ ਕਿਹਾ ਦੀ ਕਾਂਗਰਸ ਪਾਰਟੀ ਦਾ ਮੈਂਬਰ ਹੋਣਾ ਆਪਣੇ ਆਪ ਵਿਚ ਵੱਡੀ ਦੇਸ਼ ਭਗਤੀ ਹੈ। ਕਾਂਗਰਸ ਦਾ ਇਤਿਹਾਸ, ਦੇਸ਼ ਭਗਤੀ ਦੀਆਂ ਗਥਾਵਾਂ ਤੇ ਦੇਸ਼ ਭਗਤਾਂ ਨਾਲ ਭਰਿਆ ਪਿਆ ਹੈ। ਸਮਾਂ ਸਵਿੰਧਾਨ ਨੂੰ ਬਚਾਉਣ ਦਾ ਹੈ, ਸਾਰਿਆਂ ਨੂੰ ਜ਼ਿੰਮੇਦਾਰੀ ਤੈਅ ਕਰਨੀ ਪਵੇਗੀ। ਅੰਕਿਤ ਨੇ ਕਿਹਾ ਕਿ ਯੂਥ ਕਾਂਗਰਸ ਨੂੰ ਗੁਲਾਮ ਮੁਹੰਮਦ ਦੀਵਾਨਾ ਵਰਗੇ ਸੁਤੰਤਰਤਾ ਸੈਨਾਨੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸ਼ਹੀਦਾਂ ਦੇ ਦੇਸ਼ ਨੂੰ ਇੱਕਜੁਟ ਕਰ ਕੇ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ। ਵਿਧਾਇਕ ਗੁਰਕੀਰਤ ਕੋਟਲੀ ਨੇ ਇਸ ਸਮਾਗਮ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਲਈ ਅੰਕਿਤ ਸ਼ਰਮਾ, ਸੀਨੀਅਰ ਆਗੂ ਅਮਨ ਕਟਾਰੀਆ ਤੇ ਹਰਪ੍ਰਰੀਤ ਧੰਜਲ ਦਾ ਖ਼ਾਸ ਧੰਨਵਾਦ ਕੀਤਾ ਤੇ ਸ਼ਲਾਘਾ ਕੀਤੀ।

ਧੰਜਲ ਪਰਵਿਾਰ ਨੇ ਲਈ ਮਜ਼ਾਰ 'ਤੇ ਸ਼ੈੱਡ ਪਾਉਣ ਦੀ ਜ਼ਿੰਮੇਵਾਰੀ

ਸਮਾਗਮ ਦੌਰਾਨ ਹਰਪ੍ਰਰੀਤ ਸਿੰਘ ਹੈਪੀ ਧੰਜਲ ਵੱਲੋਂ ਗੁਲਾਮ ਮੁਹੰਮਦ ਦੀਵਾਨਾ ਦੀ ਮਜ਼ਾਰ 'ਤੇ ਸ਼ੈੱਡ ਪਾਉਣ ਦੀ ਜਿੰਮੇਵਾਰੀ ਵੀ ਲਈ ਗਈ। ਹਰਪ੍ਰਰੀਤ ਧੰਜਲ ਨੇ ਕਿਹਾ ਕਿ ਅਜਿਹੀ ਸੇਵਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੁੰਦੀ ਹੈ।

ਇਸ ਸਮਾਗਮ ਦੌਰਾਨ ਸਾਰੇ ਸੀਨੀਅਰ ਸਾਬਕਾ ਯੂਥ ਆਗੂਆਂ ਨੂੰ ਸਨਮਾਨਤ ਕੀਤਾ ਗਿਆ। ਜਿਨ੍ਹਾਂ 'ਚ ਵਿਕਾਸ ਮਹਿਤਾ, ਜਤਿੰਦਰ ਪਾਠਕ, ਰਵੀ ਸ਼ਰਮਾ ਗੋਲੀ, ਦਾਸ਼ਾ, ਤਰੁਣ ਲੁੰਬਾ, ਯਾਦਵਿੰਦਰ ਲਿਬੜਾ, ਗੁਰਮੁਖ ਚਾਹਲ, ਸਤਨਾਮ ਸੋਨੀ ਵੀ ਸ਼ਾਮਿਲ ਸਨ। ਇਸ ਮੌਕੇ ਸੀਨੀਅਰ ਆਗੂ ਹਰਦੇਵ ਰੋਸ਼ਾ, ਅਸ਼ੀਸ਼ ਗਰਗ, ਗੁਰਮੀਤ ਨਾਗਪਾਲ, ਹਰਦੀਪ ਨੀਨੰੂ, ਸੋਨੰੂ ਸੋਫਤ, ਡੇਵਿਡ ਸ਼ਰਮਾ, ਰਤਨ ਪ੍ਰਦੀਪ, ਰਾਸ਼ਿਤ ਖਾਨ, ਰਾਹੁਲ ਸ਼ੁਕਲਾ, ਨਿਤਿਨ ਕੌਸ਼ਲ, ਰਾਹੁਲ ਗਰਗ ਬਾਵਾ, ਵਿਕਾਸ ਗੁਪਤਾ, ਲੱਕੀ ਸਿੰਘ, ਗੌਰਵ ਮੋਦੀ, ਰਾਜੇਸ਼ ਮੇਸ਼ੀ, ਫਤਹਿ ਮੋਦਗਿਲ, ਪਿ੍ਰਆ ਧੀਮਾਨ, ਨਿਸ਼ਾ ਸ਼ਰਮਾ, ਰਜਿੰਦਰ ਲਿਬੜਾ, ਬਲਰਾਮ ਮਿੱਡਾ ਆਦਿ ਯੂਥ ਕਾਂਗਰਸ ਮੈਂਬਰ ਹਾਜ਼ਰ ਸਨ।