ਹਰਪ੍ਰਰੀਤ ਸਿੰਘ ਮਾਂਹਪੁਰ/ਜੌੜੇਪੁਲ ਜਰਗ :

ਨਜ਼ਦੀਕੀ ਪਿੰਡ ਮਾਂਹਪੁਰ ਵਿਖੇ ਸਵਰਗਵਾਸੀ ਪੰਡਿਤ ਜੀਵਨ ਕੁਮਾਰ ਕੌਸਲ ਵੱਲੋਂ ਬਾਗੜ ਤੋਂ ਇੱਟ ਲਿਆ ਕੇ ਸੰਨ 1995 'ਚ ਬਣਵਾਏ ਗੁੱਗਾ ਮਾੜੀ ਦੇ ਪਵਿੱਤਰ ਅਸਥਾਨ 'ਤੇ ਮੁੱਖ ਪ੍ਰਬੰਧਕ ਪੰਚ ਬਿੱਟੂ ਮਾਂਹਪੁਰ ਤੇ ਸਾਬਕਾ ਪੰਚ ਰਾਜ ਕੁਮਾਰ ਪੱਪੂ ਸਮੂਹ ਪੰਡਿਤ ਭਾਈਚਾਰੇ ਦੀ ਅਗਵਾਈ ਹੇਠ ਜਾਹਿਰ ਬਾਬਾ ਗੁੱਗਾ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਤੇ 19ਵਾਂ ਸਲਾਨਾ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਚਾਦਰ ਦੀ ਰਸਮ ਉਪਰੰਤ ਛੋਲੇ ਪੂਰੀਆਂ ਦਾ ਭੰਡਾਰਾ ਕਰਵਾਇਆ ਗਿਆ ਜੋ ਕਿ ਸ਼ਾਮ ਤਕ ਅਤੁੱਟ ਚੱਲਦਾ ਰਿਹਾ। ਇਸ ਮੌਕੇ ਸਾਬਕਾ ਸਰਪੰਚ ਜੱਗਾ ਸਿੰਘ ਮਾਂਹਪੁਰ, ਨੰਬਰਦਾਰ ਸਮਸ਼ੇਰ ਸਿੰਘ ਫੌਜੀ, ਪੰਚ ਬਲਜਿੰਦਰ ਸਿੰਘ ਬਿੱਲੂ, ਪੰਚ ਗੁਰਮੀਤ ਸਿੰਘ ਮਾਂਹਪੁਰ, ਸਾਬਕਾ ਪੰਚ ਅੱਛਰਾ ਸਿੰਘ, ਅਜੀਤ ਸਿੰਘ, ਬਖਸੀਸ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਜੋਰਾ ਸਿੰਘ, ਸਾਬਕਾ ਪੰਚ ਪਰਮਜੀਤ ਸਿੰਘ ਕਾਲਾ, ਅਜੀਤ ਕੁਮਾਰ ਪੱਪਾ, ਸਰਵਨ ਕੁਮਾਰ ਛੱਭੀ, ਪ੍ਰਕਾਸ਼ ਚੰਦ, ਸਤਵਿੰਦਰ ਸ਼ਾਹੀ, ਹਰਦੱਮਣ ਸਿੰਘ ਭੋਲਾ, ਕਰਮ ਸਿੰਘ ਗੋਰੂ, ਜੋਬਨਜੋਤ ਸਿੰਘ, ਲਵਪ੍ਰਰੀਤ ਸਿੰਘ ਲਵੀ ਡੈਅਰੀ ਵਾਲਾ, ਸੁਰਿੰਦਰ ਸਿੰਘ ਜੀਤਾ, ਵਿੱਕੀ ਪੰਡਤ, ਹਰਮਨਜੋਤ ਬਿਿਲੰਗ, ਕਰਨਵੀਰ ਬਿਿਲੰਗ, ਹੈਪੀ ਸ਼ਰਮਾ, ਮੋਹਿਤ ਸ਼ਰਮਾ, ਬੂਟਾ ਸਿਰਥਲਾ, ਮਹਿਲਾ ਕਾਂਗਰਸੀ ਆਗੂ ਗੁਰਵਿੰਦਰ ਕੌਰ, ਸਰਪੰਚ ਅਵਨੀਤ ਕੌਰ ਮਾਂਹਪੁਰ, ਜਗਦੀਪ ਰਾਣੀ, ਸਾਬਕਾ ਪੰਚ ਰਾਜ ਰਾਣੀ, ਸੱਤਿਆ ਦੇਵੀ, ਹਰਬੰਸ ਕੌਰ ਤੇ ਸਾਬਕਾ ਪੰਚ ਹਰਦੀਪ ਕੌਰ ਆਦਿ ਹਾਜ਼ਰ ਸਨ।