ਸਟਾਫ ਰਿਪੋਰਟਰ, ਖੰਨਾ :

ਸਥਾਨਕ ਏਐਸ ਗਰੁੱਪ ਆਫ ਇੰਸਟੀਚਿਊਸ਼ਨ ਵਿਖੇ ਲਰਨਿੰਗ ਵਿਸ਼ੇ 'ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ 'ਚ ਡਾ: ਪਵਨ ਕੁਮਾਰ ਪਿੰ੍ਸੀਪਲ, ਏਐਸ ਕਾਲਜ ਆਫ ਐਜੂਕੇਸ਼ਨ ਖੰਨਾ ਨੇ ਲਰਨਿੰਗ ਵਿਸ਼ੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਕਾਲਜ ਦੇ ਡਾਇਰੈਕਟਰ ਡਾ.ਹਰਪ੍ਰਰੀਤ ਸਿੰਘ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਡਾ.ਪਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਲਰਨਿੰਗ ਦੇ ਵੱਖ-ਵੱਖ ਪੱਖਾਂ ਜਿਵੇ ਕਿ ਬੇਸਿੱਕ ਆਫ ਲਰਨਿੰਗ, ਵਿਭਿੰਨ ਲਾਅ ਆਫ ਲਰਨਿੰਗ ਆਦਿ ਨੂੰ ਦੱਸਦੇ ਹੋਏ ਕਿਹਾ ਕਿ ਇੱਕ ਇਨਸਾਨ ਆਪਣੀ ਪੂਰੀ ਜਿੰਦਗੀ 'ਚ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ, ਪਰ ਇਹ ਸਭ ਸਿੱਖਣ ਲਈ ਉਸ 'ਚ ਉਤਸਕਤਾ, ਸੋਚਣ ਦੀ ਯੋਗਤਾ ਦਾ ਹੋਣਾ ਬਹੁਤ ਜਰੂਰੀ ਹੈ। ਇਸ ਤੋ ਇਲਾਵਾ ਉਨਾਂ ਨੇ ਵਿਦਿਆਰਥੀਆਂ ਨੂੰ ਸਮਝਾਉਦੇ ਹੋਏ ਕਿਹਾ ਕਿ ਨੌਲਜ ਤੁਹਾਡੇ ਵਿਵਹਾਰ 'ਤੇ ਹਮੇਸ਼ਾ ਪ੍ਰਭਾਵ ਪਾਉਦੀ ਹੈ। ਇਸ ਦੇ ਨਾਲ ਉਨਾਂ ਨੇ ਆਪਣੇ ਜੀਵਨ 'ਚ ਵਧੀਆ ਗਿਆਨ ਲੈਣ ਲਈ ਐਸਆਰ ਤਕਨੀਕ ਬਾਰੇ ਵੀ ਦੱਸਿਆ। ਉਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸਭ ਤੋਂ ਪਹਿਲਾਂ ਆਪਣੇ ਸੰਚਾਰ ਹੁਨਰ 'ਚ ਸੁਧਾਰ ਕਰਨਾ, ਸਮੇਂ ਦਾ ਪਾਬੰਦ ਤੇ ਸਕਾਰਾਤਮਕ ਸੋਚਦਾ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਉਪ ਪ੍ਰਧਾਨ ਸੁਸੀਲ ਕੁਮਾਰ, ਜਨਰਲ ਸਕੱਤਰ ਬਰਿੰਦਰ ਡੇਵਿਟ ਐਡਵੋਕੇਟ, ਕਾਲਜ ਸੱਕਤਰ ਸੰਜੀਵ ਕੁਮਾਰ ਸਾਹਨੇਵਾਲੀਆ ਨੇ ਕਿਹਾ ਕਾਲਜ ਪੜ੍ਹਾਈ ਦੇ ਨਾਲ-ਨਾਲ ਇਹੋ ਜਿਹੇ ਪੋ੍ਗਰਾਮ ਵੀ ਜਰੂਰੀ ਹਨ।