ਪੱਤਰ ਪ੍ਰਰੇਰਕ, ਬੀਜਾ : ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਦਾ 'ਗ੍ਰੈਜੁੂਏਸ਼ਨ ਸੈਰੇਮਨੀ' ਪ੍ਰਰੋਗਰਾਮ ਕਰਵਾਇਆ ਗਿਆ।ਕੁਲਾਰ ਸੰਸਥਾਵਾਂ ਦੇ ਚੇਅਰਮੈਨ ਪ੍ਰਰੋ. ਗੁਰਬਖ਼ਸ਼ ਸਿੰਘ ਬੀਜਾ, ਮੈਨੇਜਿੰਗ ਡਾਇਰੈਕਟਰ ਡਾ. ਕੁਲਦੀਪਕ ਸਿੰਘ ਕੁਲਾਰ ਮੁੱਖ ਮਹਿਮਾਨ ਵਜਂੋ ਪਹੁੰਚੇ।ਇਸ ਮੌਕੇ ਕੁਲਾਰ ਕਲਾਜ ਦੇ ਪਿ੍ਰੰਸੀਪਲ ਡਾ. ਰਾਜਿੰਦਰ ਕੌਰ, ਵਾਇਸ ਪਿ੍ਰੰਸੀਪਲ ਪ੍ਰਰੋ:ਅਰਪਨ, ਕੁਲਾਰ ਸਕੂਲ ਦੇ ਪਿ੍ਰੰਸੀਪਲ ਗੁਰਪ੍ਰਰੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥੀ ਮੌਜੂਦ ਸਨ।ਇਹ 'ਗ੍ਰੈਜੂਏਸ਼ਨ ਸੈਰੇਮਨੀ'' ਬੀਐੱਸਸੀ. ਨਰਸਿੰਗ ਭਾਗ ਚੌਥਾ ਤੇ ਬੀਐੱਸਸੀ. ਨਰਸਿੰਗ ਪੋਸਟ ਬੇਸਿਕ ਭਾਗ ਦੂਜੇ ਦੀਆਂ ਵਿਦਿਆਰਥਣਾਂ ਲਈ ਕਰਵਾਈ ਗਈ।ਇਹ ਦਿਨ ਵਿਦਿਆਰਥਣਾਂ ਦੇ ਜੀਵਨ 'ਚ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਗ੍ਰੈਜੂਏਸ਼ਨ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ।ਇਸ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਲੈਂਪਲਾਈਟ ਜਲਾ ਕੇ ਕੀਤੀ ਗਈ।

ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂਤੇ 124 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਇਸ 'ਗ੍ਰੈਜੂਏਸ਼ਨ ਸੈਰੇਮਨੀ' ਪ੍ਰਰੋਫੈਸਰ ਗੁਰਪ੍ਰਰੀਤ ਵੜਿੰਗ, ਪ੍ਰਰੋਫੈਸਰ ਅਨੁਪ੍ਰਰੀਤ ਨੇ ਪ੍ਰਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਬਹੁਤ ਹੀ ਵਧੀਆ ਢੰਗ ਨਾਲ ਸਟੇਜ ਦੀ ਜ਼ਿੰਮੇਵਾਰੀ ਨਿਭਾਈ।

ਅਕੈਡਮਿਕ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਪ੍ਰੁੋ: ਗੁਰਬਖਸ਼ ਸਿੰਘ ਬੀਜਾ ਨੇ ਵਿਦਿਆਰਥਣਾਂ ਨੂੰ ਭਵਿੱਖ 'ਚ ਮਿਹਨਤ, ਲਗਨ, ਸੇਵਾ ਭਾਵ ਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਇਹ ਕਿੱਤਾ ਤੁਹਾਨੰੂ ਇਕ ਅਨਮੋਲ ਤੋਹਫ਼ੇ ਦੀ ਤਰ੍ਹਾਂ ਬਖਸ਼ਿਆ ਹੈ।ਡਾ. ਕੁਲਦੀਪਕ ਸਿੰਘ ਕੁਲਾਰ ਨੇ ਵਿਦਿਆਰਥਣਾਂ ਨੂੰ ਡਿਗਰੀ ਪੂਰੀ ਹੋਣ 'ਤੇ ਵਧਾਈ ਦਿੱਤੀ ਤੇ ਸਮੇ ਦੇ ਨਾਲ-ਨਾਲ ਆਪਣੇ ਗਿਆਨ 'ਚ ਵਾਧਾ ਕਰਨ ਦੀ ਵੀ ਸੇਧ ਦਿੱਤੀ।“ਗ੍ਰੈਜੂਏਸ਼ਨ ਸੈਰੇਮਨੀ'' ਤੋਂ ਬਾਅਦ ਵਿਦਿਆਰਥਣਾਂ ਨੇ ਰੰਗਾਰੰਗ ਪ੍ਰਰੋਗਰਾਮ ਵੀ ਪੇਸ਼ ਕੀਤਾ।