ਪੱਤਰ ਪੇ੍ਰਰਕ, ਮਲੌਦ, ਪਾਇਲ : ਪਿੰਡ ਸਿਹੌੜਾ ਵਿਖੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਤੇ ਬੀਡੀਪੀਓ ਗੁਰਪ੍ਰਰੀਤ ਸਿੰਘ ਮਾਂਗਟ ਦੀ ਹਾਜ਼ਰੀ ਦੌਰਾਨ ਮੁਸਲਿਮ ਭਾਈਚਾਰੇ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ 5 ਲੱਖ ਰੁਪਏ ਦੀ ਗ੍ਾਂਟ ਦਾ ਚੈੱਕ ਦਿੱਤਾ। ਪਿਛਲੇ ਕਾਫ਼ੀ ਸਮੇਂ ਤੋਂ ਮੁਸਲਿਮ ਭਾਈਚਾਰੇ ਵੱਲੋਂ ਆਪਣੀ ਗਲ਼ੀ ਨੂੰ ਪੱਕਾ ਕਰਨ ਸਬੰਧੀ ਨਗਰ ਪੰਚਾਇਤ ਤੇ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਗਈ ਸੀ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਪਿੰਡ ਦੇ ਵਿਕਾਸ ਲਈ ਗ੍ਾਂਟ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਨਗਰ ਪੰਚਾਇਤ ਤੇ ਮੁਸਲਿਮ ਭਾਈਚਾਰੇ ਵੱਲੋਂ ਹਲਕਾ ਵਿਧਾਇਕ ਤੇ ਚੇਅਰਮੈਨ ਜੰਡਾਲੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਹਰਪ੍ਰਰੀਤ ਸਿੰਘ ਕੂਹਲੀ, ਮਾ. ਸੋਹਣ ਸਿੰਘ, ਬਲਵੀਰ ਸਿੰਘ ਕਾਕਾ, ਪੰਚ ਕੁਲਦੀਪ ਸਿੰਘ, ਡਾ. ਜਗਜੀਤ ਸਿੰਘ ਗਾਂਧੀ, ਸਤਾਰ ਮੁਹੰਮਦ, ਭਗਤ ਸਿੰਘ ਮਿੰਟੂ, ਖੁਸ਼ਪ੍ਰਰੀਤ ਸਿੰਘ ਹਾਜ਼ਰ ਸਨ।