ਕੁਲਵਿੰਦਰ ਸਿੰਘ ਰਾਏ, ਖੰਨਾ

ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਵੱਲੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ 'ਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ 3 ਕਰੋੜ 22 ਲੱਖ ਰੁਪਏ ਗ੍ਾਂਟ ਦਿੱਤੀ ਗਈ। ਪੰਚਾਇਤਾਂ ਨੂੰ ਗ੍ਾਂਟ ਦੇ ਚੈੱਕ ਮਾਰਕੀਟ ਕਮੇਟੀ ਦਫ਼ਤਰ ਖੰਨਾ ਵਿਖੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਤੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਵੱਲੋਂ ਵੰਡੇ ਗਏ। ਵਿਧਾਇਕ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ, ਸਰਕਾਰ ਵੱਲੋਂ ਆਪਣੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੰਦੇ ਹੋਏ, ਕਾਰਜ ਕਰਵਾਏ ਜਾ ਰਹੇ ਹਨ। ਪਿੰਡਾਂ ਦੇ ਵਿਕਾਸ ਕੰਮਾਂ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਅੱਜ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ।

ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਵਿਧਾਇਕ ਕੋਟਲੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਰੀਸ਼ਦ ਤੋਂ ਆਈ ਗ੍ਾਂਟ ਬਲਾਕ ਦੇ ਸਾਰੇ ਪਿੰਡਾਂ ਨੂੰ ਬਗ਼ੈਰ ਪੱਖਪਾਤ ਤੋਂ ਦਿੱਤੀ ਗਈ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਭਵਿੱਖ 'ਚ ਵੀ ਗ੍ਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡਾਂ ਦੀ ਕਾਇਆ-ਕਲਪ ਕਰਨੀ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਚੇਅਰਮੈਨ ਸੋਨੀ ਨੇ ਵਿਧਾਇਕ ਕੋਟਲੀ ਦੇ ਨਾਲ ਜ਼ਿਲ੍ਹਾ ਪ੍ਰਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿੰਨ੍ਹਾਂ ਦੀ ਬਦੌਲਤ ਖੰਨਾ 'ਚ ਜ਼ਿਲ੍ਹਾ ਪ੍ਰਰੀਸ਼ਦ ਵੱਲੋਂ ਗ੍ਾਂਟ ਦੀ ਵੱਡੀ ਰਕਮ ਦਿੱਤੀ ਗਈ। ਇਸ ਮੌਕੇ ਬੀਡੀਪੀਓ ਮੋਹਿਤ ਕਲਿਆਣ, ਮਾਰਕੀਟ ਕਮੇਟੀ ਚੇਅਰਮੈਨ ਗੂਰਦੀਪ ਸਿੰਘ ਰਸੂਲੜਾ, ਬਲਾਕ ਸੰਮਤੀ ਮੈਂਬਰ ਮਾ. ਸੋਹਨ ਸਿੰਘ ਮਾਜਰੀ, ਬੇਅੰਤ ਕੌਰ ਬੂਲੇਪੁਰ, ਸਤਿੰਦਰ ਸਿੰਘ ਗੋਹ, ਪਰਮਜੀਤ ਸਿੰਘ ਨਸਰਾਲੀ, ਸਰਪੰਚਾਂ 'ਚ ਮਨਦੀਪ ਸਿੰਘ ਦੀਪੀ ਇਕੋਲਾਹਾ, ਹਰਪਾਲ ਸਿੰਘ ਘੁੰਗਰਾਲੀ, ਯਾਦਵਿੰਦਰ ਸਿੰਘ ਲਿਬੜਾ, ਦਰਸ਼ਨ ਸਿੰਘ ਗਿੱਲ, ਤੇਜਿੰਦਰ ਸਿੰਘ ਪੰਜਰੁੱਖਾ, ਅਵਤਾਰ ਸਿੰਘ ਕੋਟਲੀ ਢੱਕ, ਸੁਮੰਦ ਸਿੰਘ ਅਲੋੜ, ਗੁਰਮੁੱਖ ਸਿੰਘ ਮਹਿੰਦੀਪੁਰ, ਰਮਨਦੀਪ ਕੌਰ ਬੀਜਾਪੁਰ ਕੋਠੇ, ਗੁਰਕਮਲਦੀਪ ਕੌਰ ਮੋਹਨਪੁਰ, ਇੰਦੂ ਬਾਲਾ ਇਸ਼ਨਪੁਰ, ਸੁਖਰਾਜ ਸਿੰਘ ਬੀਜਾ, ਦੀਦਾਰ ਸਿੰਘ ਲਲਹੇੜੀ, ਦਵਿੰਦਰ ਸਿੰਘ ਕੌੜੀ, ਰਾਮਪਾਲ ਸਿੰਘ ਫ਼ਤਿਹਪੁਰ, ਯਾਦਵਿੰਦਰ ਸਿੰਘ ਭੁਮੱਦੀ ਹਾਜ਼ਰ ਸਨ।