ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੋਲਡਨ ਆਰਟ ਪ੍ਰਰੋਡੈਕਸ਼ਨ ਵੱਲੋਂ ਫਰਵਰੀ ਮਹੀਨੇ ਲੋਧੀ ਕਲੱਬ ਲੁਧਿਆਣਾ ਵਿਖੇ ਮਿਸੇਜ਼ ਅਪਸਰਾ ਵੇ ਟੂ ਬਾਲੀਵੁੱਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਨਲਾਈਨ ਆਡੀਸ਼ਨ ਪਾਸ ਕਰ ਚੁੱਕੇ 50 ਪ੍ਰਤੀਯੋਗੀ ਭਾਗ ਲੈਣਗੇ। ਇਹ ਜਾਣਕਾਰੀ ਸ਼ੋਅ ਦੇ ਡਾਇਰੈਕਟਰ ਕਰੁਨ ਸ਼ਰਮਾ ਨੇ ਸਿਵਲ ਲਾਈਨ ਸਥਿਤ ਸਥਾਨਕ ਰੈਸਤਰਾਂ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਡਾਇਰੈਕਟਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਮਾਜ ਸੇਵਿਕਾ ਈਸ਼ਾ ਅਮਿਤ ਬਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦ ਕਿ ਮੁੰਬਈ ਤੋਂ ਕਲਾ ਦੇ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਬਤੌਰ ਜੱਜ ਸ਼ਾਮਲ ਹੋਣਗੀਆਂ। ਇਸ ਮੌਕੇ ਇਲੀਸ਼ਾ ਮੇਕਓਵਰ, ਸਿਨੀ ਆਹਲੂਵਾਲੀਆ, ਸ਼ੀਤਲ ਘਈ ਅਤੇ ਕੋਰਿਓਗ੍ਰਾਫਰ ਅਰਪਿਤਾ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਉਨ੍ਹਾਂ ਦੱਸਿਆ ਕਿ 50 ਪ੍ਰਤੀਯੋਗੀਆਂ ਵਿੱਚੋਂ 4 ਅਪਸਰਾਵਾਂ ਦੀ ਚੋਣ ਕੀਤੀ ਜਾਵੇਗੀ। ਜੇਤੂਆਂ ਨੂੰ ਜਿੱਤੇ ਕੈਸ਼ ਇਨਾਮ ਤੋਂ ਇਲਾਵਾ ਜਿੱਥੇ ਵੈਬ ਸੀਰੀਜ਼ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਉੱਥੇ ਨਾਲ ਹੀ ਟਰਾਫੀ, ਵੱਖ ਵੱਖ ਤੋਹਫਿਆਂ ਅਤੇ ਇੰਡੀਅਨ ਟੈਗ ਬਲੇਜ਼ਰ ਨਾਲ ਵੀ ਨਿਵਾਜ਼ਿਆ ਜਾਵੇਗਾ। ਮੰਚ ਦਾ ਸੰਚਾਲਨ ਸਿਦਕ ਕਰਨਗੇ।