ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪਲ ਜਰਗ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਖੰਨਾ ਦੀ ਮੀਟਿੰਗ ਕਨਵੀਨਰ ਪਾਲ ਸਿੰਘ ਬੈਨੀਪਾਲ ਰੌਣੀ ਦੀ ਅਗਵਾਈ 'ਚ ਹੋਈ। ਬੈਨੀਪਾਲ ਨੇ ਦੱਸਿਆ ਸੂਬਾ ਪੱਧਰੀ ਰੈਲੀ ਮੋਰਿੰਡਾ ਦੀ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ।

ਕੁਲਵੀਰ ਸਿੰਘ ਲੈਕ. ਚਕੋਹੀ, ਇੰਦਰਜੀਤ ਸਿੰਗਲਾ, ਹਰਬੰਸ ਸਿੰਘ ਪੱਪਾ ਤੇ ਅਵਤਾਰ ਸਿੰਘ ਖੰਨਾ ਨੇ ਕਿਹਾ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਲਏ ਹਨ, ਪੰਜਾਬ ਸਰਕਾਰ ਵੀ ਨੌਕਰੀਪੇਸ਼ਾ ਕਿਸਾਨ ਪੁੱਤਰਾਂ 'ਤੇ 17 ਸਾਲ ਪਹਿਲਾਂ ਥੋਪਿਆ ਐੱਨਪੀਐੱਸ ਦਾ ਕਾਲਾ ਕਾਨੂੰਨ ਬਿਨਾਂ ਦੇਰੀ ਵਾਪਸ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ।

ਇਸ ਮੌਕੇ ਪਰਮਜੀਤ ਸਿੰਘ ਲੈਕ., ਬੱਬਲ, ਰਾਜਵਰਿੰਦਰ ਸਿੰਘ ਮਾਂਹਪੁਰ, ਗੁਰਪ੍ਰਰੀਤ ਸਿੰਘ ਸਿਰਥਲਾ, ਸੁਰਜੀਤ ਸਿੰਘ ਸੇਹ, ਨਾਇਬ ਸਿੰਘ ਤੁਰਮਰੀ, ਪਰਗਟ ਸਿੰਘ ਨੌਰਾ, ਚਰਨਜੀਤ ਸਿੰਘ ਸੇਹ, ਸੰਨੀ ਖੰਨਾ, ਬਲਵੀਰ ਸਿੰਘ ਫੈਜ਼ਗੜ੍ਹ, ਅਮਨਦੀਪ ਸਿੰਘ ਜਲਾਜਣ, ਬਲਵੀਰ ਸਿੰਘ ਜਲਾਜਣ, ਰਾਜਵੀਰ ਈਸੜੂ ਆਦਿ ਹਾਜ਼ਰ ਸਨ।