ਸੰਤੋਸ਼ ਕੁਮਾਰ ਸਿੰਗਲਾ, ਮਲੌਦ

ਸਰਕਾਰੀ ਹਾਈ ਸਕੂਲ ਸੀਹਾਂ ਦੌਦ ਵਿਖੇ ਸਕੂਲ ਹੈੱਡਮਾਸਟਰ ਦਲੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਮਨਪ੍ਰਰੀਤ ਕੌਰ ਸਾਇੰਸ ਮਿਸਟਰੈਸ ਨੇ ਵਿਦਿਆਰਥੀਆਂ ਨੂੰ ਓਜ਼ੋਨ ਪੱਟੀ ਦੀ ਮਹੱਤਤਾ ਤੇ ਇਸ 'ਚ ਹੋ ਰਹੇ ਛੇਕਾਂ ਬਾਰੇ ਵਿਸ਼ਵਾਰ ਪੂਰਵਕ ਦੱਸਿਆ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਅੰਤ 'ਚ ਆਰਟ ਐਂਡ ਕਰਾਫਟ ਅਧਿਆਪਕ ਦੀਦਾਰ ਸਿੰਘ ਨੇ ਬਣਾਏ ਗਏ ਪੋਸਟਰਾਂ 'ਚੋਂ ਜੇਤੂ ਵਿਦਿਆਰਥੀਆਂ ਦੀ ਚੋਣ ਕੀਤੀ। ਜਿਸ 'ਚ ਗੁਰਸ਼ਰਨ ਕੌਰ, ਅੰਮਿ੍ਤ ਕੌਰ ਤੇ ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲੀਆਂ ਪੁਜ਼ੀਸਨਾਂ ਹਾਸਿਲ ਕੀਤੀਆ।