ਕੁਲਵਿੰਦਰ ਸਿੰਘ ਰਾਏ, ਖੰਨਾ

ਕੁਝ ਦਿਨ ਪਹਿਲਾਂ ਪਿੰਡ ਬਰਵਾਲੀ ਖ਼ੁਰਦ ਦੇ ਖੇਤਾਂ ਵਿਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ-ਝੋਪੜੀਆਂ ਸ਼ਾਰਟ ਸਰਕਟ ਕਾਰਨ ਸੜ ਕੇ ਸੁਆਹ ਹੋ ਗਈਆਂ ਸਨ। ਇਹ ਮਜ਼ਦੂਰਾਂ ਲਈ ਐੱਨਆਰਆਈ ਤੇ ਪੁਲਿਸ ਮਦਦ ਲਈ ਬਹੁੜੀ ਹੈ। ਐੱਸਐੱਸਪੀ ਹਰਪ੍ਰਰੀਤ ਸਿੰਘ ਦੇ ਹੁਕਮਾਂ 'ਤੇ ਡੀਐੱਸਪੀ ਸਮਰਾਲਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਸਮਾਜ ਸੇਵੀ ਜਥੇਬੰਦੀਆਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਿੱਥੇ ਖਾਣ-ਪੀਣ ਦਾ ਸਮਾਨ ਦਿੱਤਾ ਗਿਆ ਉੱਥੇ ਝੁੱਗੀਆਂ ਦੀ ਮੁੜ ਉਸਾਰੀ ਲਈ ਵੀ ਮਦਦ ਦਿੱਤੀ ਗਈ। ਚੌਂਕੀ ਬਰਧਾਲਾਂ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਕੋਲ ਪਿਆ ਰੋਜ਼ਾਨਾ ਦਾ ਖਾਣ ਪੀਣ ਦਾ ਇਕੱਠਾ ਕੀਤਾ ਗਿਆ ਸਾਮਾਨ ਬਿਲਕੁਲ ਸੜ ਗਿਆ ਸੀ, ਇੱਥੋਂ ਤਕ ਬਰਤਣ ਤੇ ਬਸਤਰ ਬਿਲਕੁਲ ਸੜ ਕੇ ਸਵਾਹ ਹੋ ਗਏ ਸਨ। ਇੰਨ੍ਹਾਂ ਨੂੰ ਝੁੱਗੀਆਂ ਬਣਾਉਣ ਦਾ ਸਾਮਾਨ ਬਰਤਨ, ਸਟੋਵ, ਮਿੱਟੀ ਦਾ ਤੇਲ, ਮਹੀਨੇ ਭਰ ਦਾ ਰਾਸ਼ਨ ਤੇ ਕੱਪੜੇ ਆਦਿ ਦਿੱਤੇ ਗਏ। ਸਮਾਜ ਸੇਵੀ ਕਸ਼ਮੀਰ ਚੰਦ ਨੇ ਕਿਹਾ ਕੁਦਰਤ ਦੇ ਕਹਿਰ ਦੇ ਸ਼ਿਕਾਰ ਗ਼ਰੀਬ ਮਜ਼ਦੂਰਾਂ ਦੀ ਭਵਿੱਖ 'ਖਚ ਵੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਂਦੀ ਰਹੇਗੀ ਕਿਉਂਕਿ ਇਹ ਮਜ਼ਦੂਰਾਂ ਦੀ ਮਿਹਨਤ ਦਾ ਸੂਬੇ ਦੀ ਤਰੱਕੀ 'ਚ ਵੱਡਾ ਯੋਗਦਾਨ ਹੈ। ਇਹ ਸਾਡੇ ਸਮਾਜ ਦਾ ਅਹਿਮ ਅੰਗ ਹਨ।