ਸੁਖਵਿੰਦਰ ਸਿੰਘ ਸਲੌਦੀ, ਖੰਨਾ : ਅੱਜ ਦਿਨ ਦਾ ਤਾਪਮਾਨ 44 -45 ਡਿਗਰੀ 'ਤੇ ਪੁੱਜ ਗਿਆ ਹੈ, ਇਹ ਸਿਰਫ ਸਾਡੀ ਅਣਗਹਿਲੀ ਕਾਰਨ ਹੀ ਹੈ। ਸਾਨੂੰ ਦਰੱਖਤ ਦੀ ਛਾਂ ਤੇ ਠੰਢੀ ਹਵਾ ਤਾਂ ਚਾਹੀਦੀ ਹੈ ਪਰ ਦਰੱਖਤ ਲਗਾਉਣੇ ਬਿਲਕੁੱਲ ਭੁੱਲ ਗਏ ਹਾਂ। ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਧਰਤੀ ਹੇਠਲਾ ਪਾਣੀ ਕੇਵਲ 2040 ਤਕ ਹੀ ਹੈ। ਕਈ ਸੂਬਿਆਂ 'ਚ ਤਾਂ ਪਾਣੀ ਬਿਲਕੁਲ ਖਤਮ ਹੋ ਚੁੱਕਾ ਹੈ। ਜੇਕਰ ਅਸੀਂ ਪਾਣੀ ਦੀ ਵਰਤੋਂ ਸੰਜਮ ਨਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਪਾਣੀ ਦੀ ਬੂੰਦ-ਬੂੰਦ ਲਈ ਤਰਸਾਂਗੇ ਤੇ ਸਾਨੂੰ ਪਾਣੀ ਮੁੱਲ ਵੀ ਨਹੀਂ ਮਿਲੇਗਾ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ।