ਘਰ ਦੇ ਬਾਹਰ ਘੁੰਮ ਰਹੀ ਔਰਤ ਨੂੰ ਬਾਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਪਲਾਂ 'ਚ ਵਾਰਦਾਤ ਨੂੰ ਅੰਜ਼ਾਮ ਦੇ ਕੇ ਹੋਏ ਫਰਾਰ; ਰੋਲਾ ਪਾਉਂਦੀ ਰਹਿ ਗਈ ਮਹਿਲਾ
ਇਹ ਸਾਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਮਾਮਲੇ ਸਬੰਧੀ ਸ਼ਿਕਾਇਤ ਟਿੱਬਾ ਪੁਲਿਸ ਥਾਣੇ ’ਚ ਦਰਜ ਕਰਵਾਈ ਗਈ ਹੈ। ਐੱਸਐੱਚਓ ਅਮਰਜੀਤ ਸਿੰਘ ਨੇ ਕਿਹਾ ਕਿ ਫੁਟੇਜ ਦੇ ਆਧਾਰ ’ਤੇ ਬਦਮਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੀ ਸ਼ਾਮ ਆਪਣੇ ਘਰ ਦੇ ਬਾਹਰ ਗਲੀ ’ਚ ਸੈਰ ਕਰ ਰਹੀ ਸੀ।
Publish Date: Sun, 07 Dec 2025 12:59 PM (IST)
Updated Date: Sun, 07 Dec 2025 01:01 PM (IST)
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ- ਟਿੱਬਾ ਰੋਡ ਦੇ ਇਲਾਕੇ ’ਚ ਇਕ ਔਰਤ, ਜੋ ਗਲੀ ’ਚ ਘੁੰਮ ਰਹੀ ਸੀ, ਤੋਂ ਬਾਈਕ ਸਵਾਰ ਬਦਮਾਸ਼ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਔਰਤ ਨੇ ਸ਼ੋਰ ਮਚਾਉਂਦਿਆਂ ਬਦਮਾਸ਼ਾਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਮੇਨ ਰੋਡ ’ਤੇ ਚੜ੍ਹ ਕੇ ਆਸਾਨੀ ਨਾਲ ਫਰਾਰ ਹੋ ਗਏ।
ਇਹ ਸਾਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਮਾਮਲੇ ਸਬੰਧੀ ਸ਼ਿਕਾਇਤ ਟਿੱਬਾ ਪੁਲਿਸ ਥਾਣੇ ’ਚ ਦਰਜ ਕਰਵਾਈ ਗਈ ਹੈ। ਐੱਸਐੱਚਓ ਅਮਰਜੀਤ ਸਿੰਘ ਨੇ ਕਿਹਾ ਕਿ ਫੁਟੇਜ ਦੇ ਆਧਾਰ ’ਤੇ ਬਦਮਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੀ ਸ਼ਾਮ ਆਪਣੇ ਘਰ ਦੇ ਬਾਹਰ ਗਲੀ ’ਚ ਸੈਰ ਕਰ ਰਹੀ ਸੀ।
ਇਸ ਦੌਰਾਨ ਬਾਈਕ ’ਤੇ 2 ਬਦਮਾਸ਼ ਆਏ ਤੇ ਅੱਗੇ ਜਾ ਕੇ ਬਾਈਕ ਰੋਕ ਲਈ। ਇਕ ਬਦਮਾਸ਼ ਬਾਈਕ ਤੋਂ ਉਤਰਿਆ ਤੇ ਫੋਨ ਕੰਨ ’ਤੇ ਲਾ ਕੇ ਉਸ ਦੀ ਵੱਲ ਮੁੜਿਆ। ਉਸ ਨੇ ਮੌਕਾ ਪਾ ਕੇ ਉਸ ਦੇ ਕੰਨਾਂ ’ਚ ਪਹਿਨੀਆਂ ਦੋਵੇਂ ਵਾਲੀਆਂ ਝਪਟ ਲਈਆਂ ਤੇ ਅੱਗੇ ਖੜ੍ਹੇ ਆਪਣੇ ਸਾਥੀ ਦੀ ਬਾਈਕ ’ਤੇ ਬੈਠ ਕੇ ਫਰਾਰ ਹੋ ਗਿਆ। ਵਾਲੀਆਂ ਝਪਟਣ ਕਾਰਨ ਔਰਤ ਦੇ ਕੰਨਾਂ ਤੋਂ ਖੂਨ ਵਹਿਣ ਲੱਗਾ ਸੀ।