ਪੱਤਰ ਪ੍ਰਰੇਰਕ, ਲੁਧਿਆਣਾ : ਜੈ ਬਾਬਾ ਬਰਫਾਨੀ ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਕੱਲ੍ਹ ਪੂਰਾ ਲੁਧਿਆਣਾ ਗੂੰਜਿਆ ਜਦੋਂ ਲੁਧਿਆਣਾ ਸ਼ਿਵ ਦੀ ਨਗਰੀ 'ਚ ਬਦਲੀ ਨਜ਼ਰ ਆਈ। ਸ੍ਰੀ ਮਹਾਕਾਲ ਸੇਵਾ ਮੰਡਲ ਵੱਲੋਂ ਮਹਾਸ਼ਿਵਰਾਤਰੀ ਨੂੰ ਲੈ ਕੇ ਦਰੇਸੀ ਮੈਦਾਨ ਤੋਂ ਪਹਿਲੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ 'ਚ ਜਿੱਥੇ ਵੱਡੀ ਗਿਣਤੀ 'ਚ ਭਗਤਾਂ ਦੀ ਭੀੜ ਉਮੜ ਗਈ।

ਇਸ ਮੌਕੇ ਪੀਐੱਸਆਈਡੀਸੀ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਇੰਜੀਨੀਅਰ ਹਿਨਾ ਸਿੰਗਲ (ਦੀਪਕ ਬਿਲਡਰ), ਸਮਾਜ-ਸੇਵੀ ਜਾਨਵੀ ਬਹਿਲ, ਵਿਧਾਇਕ ਸੰਜੇ ਤਲਵਾਰ, ਸਾਬਕਾ ਵਿਧਾਇਕ ਰਣਜੀਤ ਿਢੱਲੋਂ, ਕੌਂਸਲਰ ਪੱਲਵੀ ਵਿਨਾਇਕ, ਸਰਪ੍ਰਸਤ ਵਿਭਿੰਨ ਵਿਨਾਇਕ, ਕੌਂਸਲਰ ਸੁਖਦੇਵ ਬਾਵਾ, ਕੌਸਲਰ ਅਨਿਲ ਭਾਰਤੀ, ਕੌਂਸਲਰ ਚੌਧਰੀ ਯਸ਼ਪਾਲ, ਤਰੁਣ ਗੋਇਲ, ਗੋਲਡੀ ਸੱਭਰਵਾਲ ਮੌਜੂਦ ਰਹੇ। ਇਸ ਤੋਂ ਇਲਾਵਾ ਵਿਵੇਕ ਧਾਮ ਆਸ਼ਰਮ ਦੇ ਸਵਾਮੀ ਵਿਵੇਕ ਭਾਰਤੀ, ਸਵਾਮੀ ਦਇਆਨੰਦ ਸਰਸਵਤੀ ਸਣੇ ਸੰਤ ਮਹਾਂਪੁਰਸ਼ਾਂ ਦੀ ਅਗਵਾਈ 'ਚ ਸ਼ੋਭਾ ਯਾਤਰਾ ਸਜਾਈ ਗਈ। ਵਿਵੇਕ ਧਾਮ ਆਸ਼ਰਮ ਯਾਤਰਾ ਸਮਾਪਤ ਹੋਣ ਤੋਂ ਬਾਅਦ ਰਾਤ ਨੂੰ ਨੂਰਾਵਾਲਾ ਰੋਡ ਸਬਜ਼ੀ ਮੰਡੀ 'ਚ ਸ਼ਿਵ ਸੰਧਿਆ ਤੇ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਸੰਸਥਾ ਪ੍ਰਧਾਨ ਦੀਪਕ ਨੇ ਸੰਸਥਾ ਦੇ ਮੈਂਬਰ ਟੀਟੂ ਮਲਹੋਤਰਾ ਨੂੰ ਤਿ੍ਸ਼ੂਲ ਭੇਟ ਕਰ 2021 ਦੀ ਮਹਾਸ਼ਿਵਰਾਤਰੀ ਸ਼ੋਭਾ ਯਾਤਰਾ ਲਈ ਪ੍ਰਧਾਨ ਵੀ ਨਿਯੁਕਤ ਕੀਤਾ।

ਇਸ ਮੌਕੇ ਡਾ. ਓਪੀ ਸ਼ਰਮਾ, ਰਤਨ ਗਰਗ, ਚੇਅਰਮੈਨ ਗੌਰਵ ਮਹਿੰਦਰੂ, ਪ੍ਰਧਾਨ ਦੀਪਕ ਕੁਮਾਰ, ਮੁੱਖ ਸਕੱਤਰ ਵਰੁਣ ਜੈਨ, ਕੈਸ਼ੀਅਰ ਵੈਭਵ ਜੈਨ, ਵਾਰਿਸ ਪ੍ਰਧਾਨ ਰਮੇਸ਼ ਬਜਾਜ, ਸਲਾਹਕਾਰ ਰਾਜੇਸ਼ ਸਰੀਨ, ਵਾਈਸ ਪ੍ਰਧਾਨ ਅਸ਼ਵਨੀ ਅਗਨੀਹੋਤਰੀ, ਵਾਈਸ ਪ੍ਰਧਾਨ ਸਚਿਨ ਵਰਮਾ, ਸਲਾਹਕਾਰ ਨਰੇਸ਼ ਕਰਵਲ, ਤਰਸੇਮ ਪ੍ਰਜਾਪਤ, ਸੁਰੇਸ਼ ਕੁਮਾਰ ਮਹਿੰਦਰੂ, ਅਤੁਲ ਤਲਵਾਰ, ਰਾਜੇਸ਼ ਗਾਂਧੀ, ਗੁਰਪ੍ਰਰੀਤ ਸਿੰਘ ਕੋਹਲੀ, ਦਲੀਪ ਚੰਨ, ਰਾਜ ਕੁਮਾਰ ਅਹੂਜਾ, ਪ੍ਰਦੀਪ ਸ਼ਰਮਾ, ਗਗਨ ਕੋਹਲੀ, ਪਰਮਜੀਤ ਸਿੰਘ, ਸੰਨੀ ਸਤੀਜਾ, ਰਾਜੀਵ ਟੰਡਨ, ਨਤੀਸ਼ ਬੱਸੀ, ਵਿਸ਼ਾਲ ਸ਼ਰਮਾ, ਨਮਨ, ਗੌਰਵ ਲੇਖੀ, ਗੌਰਵ ਅਰੋੜਾ, ਸਾਹਿਲ ਮਲਹੋਤਰਾ, ਦੀਪਕ ਜੇਟਲੀ, ਪ੍ਰਰੇਮ ਬੱਤਰਾ, ਸੰਨੀ ਆਹੂਜਾ, ਸਤਿੰਦਰ ਵਰਮਾ, ਹਰੀਸ਼ ਵਰਮਾ, ਹਰੀਸ਼ ਮਲਹੋਤਰਾ, ਅਮਿਤ ਅਰੋੜਾ, ਨਿਤਨ ਭਗਤ, ਰਜਤ ਬਜਾਜ, ਸੰਨੀ ਮਲਹੋਤਰਾ ਅਤੇ ਹੋਰ ਮੈਂਬਰ ਵੀ ਸ਼ਾਮਲ ਹੋਏ।