ਸੁਖਦੇਵ ਸਿੰਘ, ਲੁਧਿਆਣਾ : ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਮਾਰਚ 2020 'ਚ ਹੋਈ ਸੀਬੀਐੱਸਈ ਦੀ ਦਸਵੀਂ ਦੀ ਪ੍ਰਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਪ੍ਰਰੀਖਿਆ 'ਚ 189 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਸੌ ਫੀਸਦੀ ਨਤੀਜਾ ਹਾਸਲ ਕੀਤਾ। ਸਕੂਲ ਦੇ ਵਿਦਿਆਰਥੀ ਬਾਵੇਜਾ ਨੇ 97.6 ਫੀਸਦੀ, ਅਵਲੀਨ ਕੌਰ ਨੇ 94.6 ਫੀਸਦੀ, ਪ੍ਰਭਸਿਮਰ ਸਿੰਘ ਬੱਤਰਾ 92.4 ਫੀਸਦੀ, ਹਰਦੀਪ ਸਿੰਘ 92.4 ਫੀਸਦੀ, ਰਵਨੀਤ ਕੌਰ 91.8 ਫੀਸਦੀ, ਬਿਮਨਦੀਪ ਕੌਰ 91.6 ਫੀਸਦੀ , ਹਰਗੁਣ ਸਿੰਘ 91.4 ਫੀਸਦੀ, ਜਸ਼ਨਪ੍ਰਰੀਤ ਸਿੰਘ ਉੱਭੀ 91.2 ਫੀਸਦੀ, ਜਸਕੀਰਤ ਸਿੰਘ 90.8 ਫੀਸਦੀ, ਜਸ਼ਨਪ੍ਰਰੀਤ ਸਿੰਘ 90.6 ਫੀਸਦੀ, ਅਸ਼ਮੀਤ ਕੌਰ ਪਨੇਸਰ 90.6 ਫੀਸਦੀ ਅਤੇ ਅਚਿਯਤ ਚੋਪੜਾ ਨੇ 90 ਫੀਸਦੀ ਅੰਕ ਹਾਸਲ ਕੀਤੇ ਸਕੂਲ ਮੈਨੇਜਮੈਂਟ ਅਤੇ ਪਿ੍ਰੰਸੀਪਲ ਗੁਰਮੰਤ ਕੌਰ ਗਿੱਲ ਨੇ ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਵਿਦਿਆਰਥੀਆਂ, ਮਾਪਿਆਂ ਤੇ ਫੈਕਲਟੀ ਨੂੰ ਵਧਾਈ ਦਿੱਤੀ।