ਸੰਜੀਵ ਗੁਪਤਾ, ਜਗਰਾਓਂ : ਮੁੱਲਾਂਪੁਰ ਦੇ ਪਿੰਡ ਜਾਂਗਪੁਰ ਦੀ 23 ਸਾਲਾਂ ਮੁਟਿਆਰ ਸੂਟ ਸਿਲਾਉਣ ਗਈ ਘਰ ਨਾ ਪਰਤੀ। ਇਸ ਸਬੰਧ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਥਾਣਾ ਮੁੱਲਾਂਪੁਰ ਵਿਖੇ ਦਰਜ ਕੀਤੇ ਮੁਕੱਦਮੇ ਸਬੰਧੀ ਏਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਜਾਂਗਪੁਰ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਦੀ 23 ਸਾਲਾਂ ਧੀ ਬੀਤੇ ਦਿਨੀਂ ਘਰ ਆਪਣੀ ਮਾਤਾ ਨੂੰ ਮੁੱਲਾਂਪੁਰ ਵਿਖੇ ਸੂਟ ਸਿਲਾਉਣ ਦਾ ਕਹਿ ਕੇ ਗਈ ਸੀ ਜੋ ਦੇਰ ਸ਼ਾਮ ਤਕ ਵਾਪਸ ਨਾ ਆਈ ਤਾਂ ਉਨ੍ਹਾਂ ਨੇ ਸੂਟ ਸੀਣ ਵਾਲੇ ਦੁਕਾਨਦਾਰ ਕੋਲ ਪਤਾ ਕੀਤਾ ਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਉਥੇ ਆਈ ਹੀ ਨਹੀਂ। ਜਿਸ ਤੇ ਸਾਹਮਣੇ ਆਇਆ ਕਿ ਉਸ ਦੀ ਧੀ ਨੂੰ ਕੋਈ ਅਣਪਛਾਤਾ ਵਿਅਕਤੀ ਕਿਤੇ ਲੈ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਕੇ ਲਾਪਤਾ ਕੁੜੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।