ਸੁਖਦੇਵ ਗਰਗ, ਜਗਰਾਓਂ : ਜੀਐੱਚਜੀ ਅਕੈਡਮੀ ਨੇ ਮੰਗਲਵਾਰ ਅੰਤਰਰਾਸ਼ਟਰੀ ਸ਼ਾਂਤੀ ਦਿਹਾੜਾ ਮਨਾਇਆ। ਅਕੈਡਮੀ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਪਿੰ੍ਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਇਸ ਰਾਹੀਂ ਅਸੀਂ ਸਾਰੀ ਦੁਨੀਆ ਨੂੰ ਸਤਿਕਾਰ ਅਤੇ ਪਿਆਰ ਨਾਲ ਇਕ ਮਾਲਾ ਵਿੱਚ ਬੰਨ੍ਹ ਕੇ ਰੱਖ ਸਕਦੇ ਹਾਂ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਮੌਕੇ ਵਿਦਿਆਰਥਣ ਪਵਨੀਤ ਕੌਰ ਨੇ ਅੰਤਰਰਾਸ਼ਟਰੀ ਸ਼ਾਂਤੀ ਦਿਹਾੜੇ ਬਾਰੇ ਦੱਸਿਆ ਕਿ ਸ਼ਾਂਤੀ ਦਿਵਸ ਹਰ ਸਾਲ 21 ਸਤੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਸ਼ਾਂਤੀ ਦੁਨੀਆ ਦੇ ਸਭ ਲੋਕਾਂ ਲਈ ਬਹੁਤ ਜ਼ਰੂਰੀ ਹੈ। ਉਨਾਂ੍ਹ ਕਿਹਾ ਕਿ ਇਸ ਦੀ ਸਥਾਪਨਾ 1981 ਵਿੱਚ ਹੋਈ ਤੇ ਇਹ 1982 ਤੋਂ ਮਨਾਇਆ ਜਾਣਾ ਸ਼ੁਰੂ ਹੋਇਆ। ਉਸ ਨੇ ਸ਼ਾਂਤੀ ਦਿਵਸ ਦਾ ਮਹੱਤਵ ਦੱਸਦੇ ਹੋਏ ਸਭ ਨੂੰ ਸ਼ਾਂਤੀ ਬਣਾਏ ਰੱਖਣ ਲਈ ਅਪੀਲ ਕੀਤੀ।