ਜੀਐੱਸ ਖੱਟੜਾ, ਪਾਇਲ

ਬਿਜਲੀ ਮੁਲਾਜ਼ਮ ਕਾਮਿਆਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੋਲਾ ਖਾਣਾਂ ਦੇ ਮਜ਼ਦੂਰਾਂ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ 'ਚ ਬਿਜਲੀ ਦਫ਼ਤਰ ਘੁਡਾਣੀ ਕਲਾਂ ਵਿਖੇ ਗੇਟ ਰੈਲੀ ਕੱਢੀ ਗਈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਸਹੂਲਤੀ ਅਦਾਰਿਆਂ ਦਾ ਭੋਗ ਪਾਕੇ ਨਿੱਜੀ ਕੰਪਨੀਆਂ ਤੇ ਕਾਰਪੋਰੇਟ ਜਗਤ ਨੂੰ ਮਾਲੋ ਮਾਲ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕੋਲਾ ਖਾਣਾਂ, ਰੇਲਵੇ, ਹਵਾਈ ਅੱਡੇ, ਬਿਜਲੀ ਬੋਰਡ, ਸਿੱਖਿਆ, ਹਸਪਤਾਲ, ਐੱਲਆਈਸੀ ਤੇ ਹੋਰ ਵਿਭਾਗਾਂ ਤੋਂ ਇਲਾਵਾ ਸਰਕਾਰੀ ਖਰੀਦ, ਜਨਤਕ ਪ੍ਰਣਾਲੀ ਤੇ ਮੰਡੀ ਬੋਰਡ ਦਾ ਵੀ ਖ਼ਾਤਮਾ ਕਰ ਦਿੱਤਾ ਗਿਆ ਹੈ। ਜਿਸ ਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸਦਾ ਵਿਰੋਧ ਸਾਨੂੰ ਇਕੱਠੇ ਹੋ ਕੇ ਕਰਨ ਦੀ ਲੋੜ ਹੈ। ਇਸ ਮੌਕੇ ਬਿਜਲੀ ਕਾਮੇ ਬੁੱਧ ਸਿੰਘ, ਕਮਿੱਕਰ ਸਿੰਘ, ਸੁਖਦੇਵ ਸਿੰਘ ਖੱਟੜਾ, ਰਾਜੀਵ ਵਿੱਕੀ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਸੁਦਾਗਰ ਸਿੰਘ ਘੁਡਾਣੀ, ਨਿਰਮਲ ਸਿੰਘ ਘਲੋਟੀ, ਜੁਗਰਾਜ ਸਿੰਘ, ਕੁਲਦੀਪ ਸਿੰਘ, ਗੁਰਪ੍ਰਰੀਤ ਸਿੰਘ ਜੀਰਖ ਵੀ ਸ਼ਾਮਲ ਸਨ।