ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਗਿਆਨੀ ਹਰਪ੍ਰਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮਿ੍ਤਸਰ 9 ਜੁਲਾਈ ਨੂੰ ਪਰਮਦੀਪ ਸਿੰਘ ਦੀਪ ਯਾਦਗਾਰੀ ਵੈੱਲਫੇਅਰ ਸੁਸਾਇਟੀ ਵੱਲੋਂ ਜ਼ੂਮ ਐਪ 'ਤੇ ਕਰਵਾਏ ਜਾ ਰਹੇ 8 ਦਿਨਾ ਸਾਲਾਨਾ ਸਮਾਗਮ, ਕਾਰਜਸ਼ਾਲਾ ਤੇ ਕਵੀ ਦਰਬਾਰ ਦਾ ਉਦਘਾਟਨ ਕਰਨਗੇ।

ਸੁਸਾਇਟੀ ਦੇ ਚੇਅਰਮੈਨ ਤੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਨੇ ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਡਾ. ਜਾਚਕ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਸਮਾਗਮ ਜ਼ੂਮ ਐਪ 'ਤੇ ਸ਼ਾਮ 4 ਵਜੇ ਤੋਂ 6 ਵਜੇ ਤਕ ਹੋਇਆ ਕਰੇਗਾ, ਜਿਸ 'ਚ ਦੇਸ਼ ਤੇ ਵਿਦੇਸ਼ਾਂ 'ਚੋਂ 60 ਤੋਂ ਵੱਧ ਉੱਭਰਦੇ ਕਵੀ ਭਾਗ ਲੈ ਰਹੇ ਹਨ। 16 ਜੁਲਾਈ ਨੂੰ ਸਮਾਗਮ ਦੀ ਸਮਾਪਤੀ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਆਪਣੇ ਵਿਚਾਰਾਂ ਨਾਲ ਉੱਭਰਦੇ ਕਵੀਆਂ ਨੂੰ ਭਵਿੱਖ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਹੋਈ ਗੁਰਮਤਿ ਕਾਵਿ ਪਰੰਪਰਾ ਨੂੰ ਲਗਾਤਾਰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਨਗੇ।

ਮੁੱਖ ਮਹਿਮਾਨ ਵਜੋਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਡਾ. ਰੂਪ ਸਿੰਘ ਚੀਫ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਤਿੰਦਰਪਾਲ ਸਿੰਘ ਚੇਅਰਮੈਨ, ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ•ਸਿੰਘ ਨਾਭਾ ਇੰਸਟੀਚਿਊਟ, ਇੰਦਰਪਾਲ ਸਿੰਘ ਡਾਇਰੈਕਟਰ ਓਵਰਸੀਜ਼ ਵਿੰਗ, ਪਿਰਥੀ ਸਿੰਘ ਸਕੱਤਰ ਜਨਰਲ ਤੇ ਬਰਜਿੰਦਰਪਾਲ ਸਿੰਘ ਲਖਨਊ ਚੀਫ ਕੈਲੋਬੋਰੇਟਰ ਸ਼ਿਰਕਤ ਕਰਨਗੇ।