ਸੁਖਦੇਵ ਸਿੰਘ, ਲੁਧਿਆਣਾ

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਠੱਕਰਵਾਲ ਦੇ ਈਕੋ ਕਲੱਬ ਨੇ ਥਾਣਾ ਲਲਤੋਂ ਕਲਾਂ 'ਚ ਬੂਟੇ ਲਾ ਕੇ ਵਣ ਮਹਾਉਤਸਵ ਮਨਾਇਆ। ਬੂਟੇ ਲਾਉਣ ਦੀ ਇਸ ਪ੍ਰਕਿਰਿਆ 'ਚ ਸਕੂਲ ਵੱਲੋਂ ਠੱਕਰਵਾਲ ਦੇ ਗੁਰਦੁਆਰਾ ਸਾਹਿਬ, ਬਗਲਾ ਮੁਖੀ ਮੰਦਰ, ਸਿੰਗਲਾ ਐਨਕਲੇਵ ਤੇ ਠੱਕਰਵਾਲ ਕਬਰਿਸਤਾਨ 'ਚ ਫਲਾਂ ਵਾਲੇ ਬੂਟੇ ਲਾਏ ਹਨ। ਇਨ੍ਹਾਂ ਯਤਨਾਂ ਲਈ ਲਲਤੋਂ ਕਲਾਂ ਥਾਣਾ ਹਰਮੇਸ਼ ਸਿੰਘ ਨੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ ਤੇ ਕੁਦਰਤ ਪ੍ਰਤੀ ਪਿਆਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਆਹਲੂਵਾਲੀਆ, ਪੂਜਾ ਵਰਮਾ ਮੈਨੇਜਰ, ਸਕੂਲ ਪਿ੍ਰੰਸੀਪਲ ਜਸਬੀਰ ਕੌਰ ਗਰੇਵਾਲ ਤੇ ਸਟਾਫ ਮੈਂਬਰਾਂ ਨੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਬੂਟਿਆਂ ਦੀ ਸੰਭਾਲ ਕਰਨ ਦਾ ਪ੍ਰਣ ਲਿਆ।