ਸੁਖਦੇਵ ਗਰਗ, ਜਗਰਾਓਂ

ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ 'ਚ ਬੁੱਧਵਾਰ ਨੰੂ ਮਨਾਏ ਫਰੂਟ ਐਂਡ ਫਨ ਡੇ ਮੌਕੇ ਜਿੱਥੇ ਬੱਚਿਆਂ ਨੂੰ ਫਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਉੱਥੇ ਨੰਨ੍ਹੇ ਮੁੰਨਿ੍ਹਆਂ ਨੇ ਖ਼ੂਬ ਮਸਤੀ ਭਰਿਆ ਦਿਨ ਗੁਜ਼ਾਰਿਆਂ। ਸਕੂਲ ਦੇ ਕਿੰਡਰ ਗਾਰਡਨ ਦੇ ਪ੍ਰਰੀ ਨਰਸਰੀ ਦੇ ਬੱਚਿਆਂ ਨੇ ਸੇਬ, ਕੇਲਾ, ਅੰਬ, ਲੀਚੀ, ਅੰਗੂਰ, ਤਰਬੂਜ਼, ਚੈਰੀ ਸਟਾਰਬਰੀ ਆਦਿ ਵੱਖ ਵੱਖ ਫਲਾਂ ਦੀਆਂ ਡਰੈੱਸਾਂ ਪਹਿਨ ਕੇ ਖ਼ੂਬ ਮਸਤੀ ਕੀਤੀ। ਪਿ੍ਰੰਸੀਪਲ ਨੀਲਮ ਸ਼ਰਮਾ ਨੇ ਦੱਸਿਆ ਕਿ ਇਸ ਐਕਟੀਵਿਟੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਫਲਾਂ ਬਾਰੇ ਪੂਰੀ ਜਾਣਕਾਰੀ ਦੇਣਾ ਹੈ। ਉਨ੍ਹਾਂ ਕਿਹਾ ਕਿ ਪਲੇਗ ਵੈਅ ਨਾਲ ਕੀਤੀਆਂ ਜਾਂਦੀਆਂ ਗਤੀਵਿਧੀਆਂ ਰਾਹੀਂ ਬੱਚੇ ਜ਼ਿਆਦਾ, ਜਲਦ ਤੇ ਵਧੀਆ ਢੰਗ ਨਾਲ ਸਿੱਖਦੇ ਹਨ। ਇਸ ਮੌਕੇ ਅਧਿਆਪਕਾ ਅਮਨ ਤੇ ਰੂਚੀ ਨੇ ਬੱਚਿਆਂ ਨੂੰ ਫੱਲਾਂ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ।