ਸੁਖਦੇਵ ਗਰਗ, ਜਗਰਾਓਂ : ਇੱਥੋਂ ਦੀਆਂ ਵਪਾਰਕ ਜਥੇਬੰਦੀਆਂ ਗਰੀਬਾਂ ਨੂੰ ਰੋਜ਼ਾਨਾ ਦੀਆਂ ਵਸਤਾਂ ਮੁਫਤ ਮੁਹੱਈਆ ਕਰਵਾਉਣ ਲਈ ਅੱਗੇ ਆਈਆਂ ਹਨ। ਇਨ੍ਹਾਂ ਜੱਥੇਬੰਦੀਆਂ ਵੱਲੋਂ ਬਕਾਇਦਾ ਸੋਸ਼ਲ ਮੀਡੀਆ 'ਤੇ ਲੋੜਵੰਦਾਂ ਨੂੰ ਰਾਸ਼ਨ ਲਈ ਸੰਪਰਕ ਕਰਨ ਦੀ ਮੁਹਿੰਮ ਛੇੜ ਦਿੱਤੀ ਹੈ। ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਮੈਂਬਰ ਕਮਲ ਬਾਂਸਲ ਨੇ ਦੱਸਿਆ ਕਿ ਜਗਰਾਓਂ ਸ਼ਹਿਰ ਵਿਚ ਜੇ ਕਿਸੇ ਨੰੂ ਰਾਸ਼ਨ ਦੀ ਜ਼ਰੂਰਤ ਹੈ ਤਾਂ ਉਹ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਰਾਸ਼ਨ ਲੈਣ ਵਾਲਾ ਸਾਦੇ ਕਾਗ਼ਜ਼ 'ਤੇ ਲਿਖ ਕੇ ਉਸ ਉੱਪਰ ਆਪਣੇ ਵਾਰਡ ਦੇ ਐੱਮਸੀ ਜਾਂ ਸਰਪੰਚ ਕੋਲੋਂ ਤਸਦੀਕ ਕਰਵਾ ਕੇ ਦੇ ਸਕਦਾ ਹੈ। ਇਸ ਸਬੰਧੀ ਉਨ੍ਹਾਂ ਕੋਲ ਲੋੜਵੰਦਾਂ ਦੀ ਸੂਚੀ ਮਿਲਦੇ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਠਿਕਾਣਿਆਂ 'ਤੇ ਰਾਸ਼ਨ ਪਹੁੰਚਾਇਆ ਜਾਵੇਗਾ।