311) ਪਿੰਡ ਮਲਕਪੁਰ ਬੇਟ 'ਚ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਪਿੰ੍ਸੀਪਲ ਟਰੀਜਾ ਜੀਵਨ ਤੇ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਕਰਮਜੀਤ ਸਿੰਘ ਸੇਖੋਂ।

ਸਵਰਨ ਗੌਂਸਪੁਰੀ, ਹੰਬੜਾਂ

ਪਿੰਡ ਮਲਕਪੁਰ ਬੇਟ ਵਿਖੇ ਦਇਆਨੰਦ ਹਸਪਤਾਲ ਦੇ ਸੈਕਟਰੀ ਪ੍ਰਰੇਮ ਕੁਮਾਰ ਗੁਪਤਾ ਦੇ ਨਿਰਦੇਸ਼ਾਂ ਹੇਠ ਹਸਪਤਾਲ ਦੀਆਂ ਡਾਕਟਰੀ ਟੀਮਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਨਰਸਿੰਗ ਕਾਲਜ ਦੇ ਪਿੰ੍ਸੀਪਲ ਟਰੀਜਾ ਜੀਵਨ ਤੇ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਕਰਮਜੀਤ ਸਿੰਘ ਸੇਖੋਂ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰ੍ਸੀਪਲ ਨੇ ਕਿਹਾ ਕਿ ਜਿਸ ਤਰ੍ਹਾਂ ਬਿਮਾਰੀਆਂ 'ਚ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ਦੌਰਾਨ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਉਣਾ ਸਮੇਂ ਦੀ ਲੋੜ ਹੈ। ਕੈਂਪ ਦੌਰਾਨ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸਕਿੱਟ ਪੇਸ਼ ਕਰ ਕੇ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਨੇ ਹਸਪਤਾਲ ਵੱਲੋਂ ਲਗਾਏ ਗਏ ਮੁਫ਼ਤ ਜਾਂਚ ਕੈਂਪ ਲਈ ਮੈਨੇਜਮੈਂਟ ਦਾ ਧੰਨਵਾਦ ਕੀਤਾ ਤੇ ਮਲਕਪੁਰ ਪੰਚਾਇਤ ਵੱਲੋਂ ਡੀਐੱਮਸੀ ਹਸਪਤਾਲ ਨੂੰ ਹਰ ਸਮੇਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਕੈਂਪ 'ਚ ਅੌਰਤ ਰੋਗਾਂ ਦੇ ਮਾਹਿਰ ਡਾ. ਗਗਨਦੀਪ ਕੌਰ, ਮੈਡੀਸਨ ਦੇ ਡਾ. ਹਰਪ੍ਰਰੀਤ ਕੌਰ ਤੇ ਹੋਰ ਡਾਕਟਰੀ ਟੀਮਾਂ ਵੱਲੋਂ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਵਾਈਸ ਪਿੰ੍ਸੀਪਲ ਨਿਧੀ ਸਾਗਰ, ਅਮਨਿੰਦਰ ਕੌਰ, ਗੁਰਜੀਤ ਸਿੰਘ, ਹਰਜੋਤ ਕੌਰ, ਰੈਂਕੀ ਮਸੀਹ, ਅਮਰੀਕ ਸਿੰਘ, ਬਿੱਕਰ ਸਿੰਘ, ਹਰਸ਼ਰਨ ਕੌਰ, ਅਮਰ ਕੌਰ, ਲਖਵੀਰ ਸਿੰਘ, ਹਰਚੰਦ ਸਿੰਘ, ਸੰਤਾ ਸਿੰਘ ਆਦਿ ਹਾਜ਼ਰ ਸਨ।