ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਕਰਮਸਰ ਕਾਲੋਨੀ ਨਿਊ ਸੁਭਾਸ਼ ਨਗਰ ਬਸਤੀ ਜੋਧੇਵਾਲ ਵਿਖੇ ਸਥਿਤ ਗੌਰੀ ਸ਼ਿਵ ਸ਼ਕਤੀ ਮੰਦਿਰ ਤੇ ਧਰਮਸ਼ਾਲਾ ਵੱਲੋਂ ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਮੰਦਰ ਸੰਚਾਲਕ ਸ਼ਾਦੀ ਲਾਲ ਦੀ ਅਗਵਾਈ ਵਿਚ ਭੰਡਾਰਾ ਲਗਾਇਆ ਗਿਆ। ਸ਼ਰਧਾਲੂਆਂ ਦੇ ਸਹਿਯੋਗ ਨਾਲ ਲਗਾਏ ਇਸ ਲੰਗਰ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੂੰ ਛੋਲੇ ਪੂੜੀਆਂ, ਖੀਰ, ਪ੍ਰਸ਼ਾਦ ਅਤੇ ਪਕੌੜੇ ਆਦਿ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਰੀਟਾ ਠਾਕੁਰ ਐਂਡ ਪਾਰਟੀ, ਵੰਦਨਾ, ਜੋਤੀ, ਸ਼ਰਮਾ, ਸਪਨਾ, ਜੀਵਨ ਜੋਤੀ, ਮਹਿਮਾ, ਪ੍ਰਮੋਦ ਕੁਮਾਰੀ, ਰੰਮੀ ਮੂਮ ਆਦਿ ਨੇ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਣ ਕੀਤਾ। ਇਸ ਸਮੇ ਸ਼ਾਦੀ ਲਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਿਵਰਾਤਰੀ ਦੇ ਇਸ ਪਾਵਨ ਅਵਸਰ 'ਤੇ ਆਪਣੀ ਨੇਕ ਕਮਾਈ ਵਿੱਚੋਂ ਲੰਗਰ ਲਗਾਉਣ ਨਾਲ ਭੋਲੇ ਨਾਥ ਦੀਆਂ ਕਿ੍ਪਾ ਦੇ ਭਾਗੀ ਬਣਦੇ ਹਾਂ। ਇਸ ਮੌਕੇ ਸ਼ਾਦੀ ਲਾਲ ਵਾਰਡ ਨੰਬਰ 12 ਦੇ ਕੌਂਸਲਰ ਡਾ. ਨਰੇਸ਼ ਉੱਪਲ, ਦਲਵੀਰ ਸਿੰਘ ਸੰਧੂ ਪੰਜਾਬ ਪ੍ਰਧਾਨ ਸ਼ਿਵ ਸੈਨਾ, ਚਰਨਜੀਤ ਸ਼ਰਮਾ, ਗੌਰਵ ਪੁਰੀ, ਪੰਡਿਤ ਦਿਨੇਸ਼ ਸ਼ਰਮਾ, ਚਰਨਜੀਤ ਸਿੰਘ, ਰਾਜੀਵ ਸ਼ਰਮਾ, ਦਿਨੇਸ਼ ਕੁਮਾਰ, ਪਵਨ ਕੁਮਾਰ, ਰਾਹੁਲ ਸਿਡਾਨਾ, ਰੋਸ਼ਨ ਲਾਲ, ਰਾਹੁਲ ਮਲਹੋਤਰਾ, ਰਕੇਸ਼ ਕੁਮਾਰ, ਨਿਖਲਾ ਸ਼ਰਮਾ, ਰਜੇਸ਼ ਕੁਮਾਰ, ਲਾਲੀ, ਮਨਜੀਤ ਸਿੰਘ, ਅਰਸ਼ਦੀਪ ਸ਼ਰਮਾ, ਪੁਰੁ ਸ਼ਰਮਾ, ਕਮਲ ਸਹਿਗਲ, ਪਵਨ ਕੁਮਾਰ ਜਾਗੜਾ, ਹੈਪੀ, ਮਨੀਸ਼, ਗੁਰਪ੍ਰਰੀਤ ਸਿੰਘ ਅਤੇ ਕੰਵਲਪ੍ਰਰੀਤ ਸਿੰਘ ਆਦਿ ਨੇ ਸੇਵਾ ਵਿਚ ਖ਼ਾਸ ਯੋਗਦਾਨ ਪਾਇਆ।