ਸੁਖਦੇਵ ਗਰਗ, ਜਗਰਾਓਂ

ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਬੁੱਧਵਾਰ ਨੂੰ ਸਥਾਨਕ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋਂ ਵਿਖੇ ਲਗਾਏ ਕੈਂਪ ਵਿਚ 319 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਦਿਆਂ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ 30 ਮਰੀਜ਼ਾਂ ਦੀ ਚੋਣ ਹੋਈ। ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ 10ਵੀਂ ਬਰਸੀ ਮੌਕੇ ਸੁਸਾਇਟੀ ਵੱਲੋਂ ਲਗਾਏ ਪੰਜਵੇਂ ਕੈਂਪ ਦਾ ਉਦਘਾਟਨ ਸੰਤ ਬਾਬਾ ਅਰਵਿੰਦਰ ਸਿੰਘ ਨੇ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਜ ਗਰਗ, ਪਿ੍ਰੰਸੀਪਲ ਚਰਨਜੀਤ ਭੰਡਾਰੀ, ਕੰਵਲ ਕੱਕੜ, ਵਿਨੋਦ ਬਾਂਸਲ, ਪੀਆਰਓ ਕੁਲਭੂਸ਼ਨ ਗੁਪਤਾ, ਰਾਜੀਵ ਗੁਪਤਾ ਨੇ ਦੱਸਿਆ ਕਿ ਕੈਂਪ 'ਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰ ਸਾਹਿਲ ਬਜਾਜ ਦੀ ਟੀਮ ਵੱਲੋਂ 319 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ 30 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਨੇ ਅਪਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਪੀਯੂਜੇ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ, ਰਵਿੰਦਰ ਸਿੰਘ ਵਰਮਾ, ਪੁਨੀਤ ਸਿੰਗਲਾ, ਨੀਰਜ ਮਿੱਤਲ, ਰਾਜਿੰਦਰ ਜੈਨ, ਸੰਜੀਵ ਚੋਪੜਾ, ਮਨੋਹਰ ਸਿੰਘ ਟਰੱਕ, ਪ੍ਰਰੇਮ ਅਰੋੜਾ, ਮਦਨ ਲਾਲ ਅਰੋੜਾ, ਆਰ ਕੇ ਗੋਇਲ, ਡਾ. ਭਾਰਤ ਭੂਸ਼ਨ ਬਾਂਸਲ, ਪ੍ਰਵੀਨ ਮਿੱਤਲ, ਪ੍ਰਵੀਨ ਜੈਨ, ਇਕਬਾਲ ਸਿੰਘ ਕਟਾਰੀਆ, ਜਗਦੀਪ ਸਿੰਘ, ਅੰਮਿ੍ਤਪਾਲ ਸਿੰਘ, ਗੁਰਜੰਟ ਸਿੰਘ, ਤੇਜਿੰਦਰ ਸਿੰਘ, ਅਮਨਿੰਦਰ ਸਿੰਘ, ਮਨਦੀਪ ਕੌਰ, ਰੁਪਿੰਦਰ ਕੌਰ, ਕੰਵਲਦੀਪ ਕੌਰ, ਨਵਦੀਪ ਸਿੰਘ ਧਾਲੀਵਾਲ, ਬਲਬੀਰ ਸਿੰਘ ਤੂਰ, ਰਣਜੀਤ ਸਿੰਘ ਡੱਲਾ, ਰੁਪਿੰਦਰ ਮਦਾਰਪੁਰਾ, ਤੇਜਿੰਦਰ ਸਿੰਘ ਨੰਨ੍ਹੀ, ਗੁਰਜੀਤ ਸਿੰਘ ਕੈਲਪੁਰ, ਪਰਮਜੀਤ ਸਿੰਘ, ਦਲੇਰ ਸਿੰਘ ਲੁਧਿਆਣਾ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।