ਲੁਧਿਆਣਾ : ਬਿਜਲੀ ਦਾ ਬਿੱਲ ਭਰਦੇ ਸਮੇਂ ਪੈਸੇ ਕੱਢਣ ਜਾਣ 'ਤੇ ਗੁਗਲ ਤੋਂ ਪੇਟੀਐੱਮ ਕਸਟਮਰ ਕੇਅਰ ਦਾ ਨੰਬਰ ਕੱਢ ਕੇ ਕਾਲ ਕਰਨਾ ਇਕ ਔਰਤ ਨੂੰ ਮਹਿੰਗਾ ਪੈ ਗਿਆ ਹੈ। ਔਰਤ ਨੇ ਕਾਲ ਕੀਤੀ ਤਾਂ ਉਸ ਦਾ ਨੰਬਰ ਇਕ ਨੌਸਰਬਾਜ ਨੂੰ ਲੱਗ ਗਿਆ। ਹੁਣ ਔਰਤ ਵੀ ਇਸ ਸਭ ਤੋਂ ਅੰਜਾਨ ਸੀ। ਉਸ ਨੌਸਰਬਾਜ ਨੇ ਔਰਤ ਤੋਂ ਸਾਰੀ ਡਿਟੇਲ ਮੰਗ ਕੇ ਉਸ ਦੇ ਅਕਾਊਂਟ ਤੋਂ 84 ਹਜ਼ਾਰ ਕਰੋੜ ਰੁਪਏ ਉੜਾ ਲਏ। ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਦਰੇਸੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਰਦਾਰ ਨਗਰ ਨਿਵਾਸੀ ਰੇਖਾ ਨੇ ਦੱਸਿਆ ਕਿ ਉਸ ਦੇ ਪਤੀ ਗੁਲਸ਼ਨ ਕੁਮਾਰ ਟਾਇਰ ਦੀ ਦੁਕਾਨ 'ਤੇ ਕੰਮ ਕਰਦੇ ਹਨ। ਦਰੇਸੀ ਸਥਿਤ ਇਲਾਹਾਬਾਦ ਬੈਂਕ ਦੀ ਬ੍ਰਾਂਚ 'ਚ ਉਸ ਦਾ ਅਕਾਊਂਟ ਹੈ। ਉਹ ਆਪਣੇ ਘਰ ਦੇ ਬਿਜਲੀ ਦੇ ਬਿਲ ਦਾ ਭੁਗਤਾਨ ਪੇਟੀਐੱਮ ਤੋਂ ਕਰ ਰਹੀ ਸੀ। ਪਰ ਗਲਤੀ ਨਾਲ ਉਸ ਨੇ 400 ਰੁਪਏ ਦੀ ਥਾਂ 10 ਹਜ਼ਾਰ ਦੀ ਪੈਮੇਂਟ ਕਰ ਦਿੱਤੀ। ਆਪਣੀ ਭੁੱਲ ਦਾ ਅਹਿਸਾਸ ਹੋਣ 'ਤੇ ਰੇਖਾ ਨੇ ਗੁਗਲ ਤੇ ਪੇਟੀਐੱਮ ਦੇ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ ਤਾਂ ਉਸ ਨੂੰ ਉੱਥੋਂ ਇਕ ਨੌਸਰਬਾਜ਼ ਦਾ ਮੋਬਾਈਲ ਨੰਬਰ 93302-58563 ਮਿਲਿਆ। ਉਸ ਆਦਮੀ ਨੇ ਰੇਖਾ ਤੋਂ ਉਸ ਦੇ ਆਧਾਰ ਕਾਰਡ ਦਾ ਨੰਬਰ, ਪੇਟੀਐੱਮ ਦਾ ਕੋਡ ਤੇ ਹੋਰ ਡਿਟੇਲ ਮੰਗ ਲਈ।

ਡਿਟੇਲ ਦੱਸਣ ਤੋਂ ਕੁਝ ਹੀ ਦੇਰ ਬਾਅਦ ਰੇਖਾ ਦੇ ਅਕਾਊਂਟ ਤੋਂ 10 ਹਜ਼ਾਰ ਦੀ ਤਿੰਨ, 5 ਹਜ਼ਾਰ ਦੀ ਇਕ ਤੇ ਚਾਰ ਹਜ਼ਾਰ ਦੀ ਇਕ ਟ੍ਰਾਂਜਕੈਸ਼ਨ ਹੋ ਕੇ ਕੁੱਲ 49 ਹਜ਼ਾਰ ਰੁਪਏ ਕੱਢ ਲਏ। ਰੇਖਾ ਨੇ ਜਦੋਂ ਉਸ ਨੰਬਰ 'ਤੇ ਗੱਲ ਕਰ ਕੇ ਉਸ ਤੋਂ ਰੁਪਏ ਕੱਢਣ ਦੀ ਗੱਲ ਕਹੀ, ਤਾਂ ਨੌਸਰਬਾਜ ਨੇ ਕਿਹਾ ਕਿ ਪੈਸੇ ਰਾਤ 12 ਵਜੇ ਵਾਪਸ ਕਰ ਕੇ ਅਕਾਊਂਟ 'ਚ ਆ ਜਾਣਗੇ।

ਰਾਤ 12 ਵਜੇ ਫਿਰ ਓਟੀਪੀ ਪੁੱਛ ਕੱਢ ਲਏ 35 ਹਜ਼ਾਰ ਰੁਪਏ

ਰੇਖਾ ਦੇ ਅਕਾਊਂਟ 'ਚ ਪੈਸੇ ਵਾਪਸ ਪਾਉਣ ਦੀ ਗੱਲ਼ ਕਰਦਿਆਂ ਉਸ ਦੇ ਅਕਾਊਂਟ ਦਾ ਓਟੀਪੀ ਮੰਗਿਆ। ਰੇਖਾ ਨੇ ਜਿਵੇਂ ਹੀ ਉਸ ਨੂੰ ਓਟੀਪੀ ਦੱਸਿਆ। ਉਸ ਦੇ ਅਕਾਊਂਟ 'ਚੋਂ 10 ਹਜ਼ਾਰ ਦੀ ਤਿੰਨ ਤੇ ਪੰਜ ਹਜ਼ਾਰ ਦੀ ਇਕ ਟ੍ਰਾਂਸਕੈਸ਼ਨ ਹੋ ਗਈ। ਇਹ ਦੇਖਦਿਆਂ ਹੀ ਰਾਤ ਦੇ ਸਮੇਂ ਆਪਣੇ ਪਤੀ ਗੁਲਸ਼ਨ ਕੁਮਾਰ ਤੇ ਦਿਓਰ ਨੂੰ ਲੈ ਕੇ ਏਟੀਐੱਮ ਗਈ ਤੇ ਅਕਾਊਂਟ ਨੂੰ ਬਲਾਕ ਕੀਤਾ। ਫਿਰ ਪੁਲਿਸ ਕੋਲ ਜਾ ਕੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।

Posted By: Amita Verma