ਪੱਤਰ ਪ੍ਰਰੇਰਕ, ਮਲੌਦ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਸਰਕਲ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਰਿੰਕਾ ਦੁਧਾਲ ਤੇ ਸਰਕਲ ਦਿਹਾਤੀ ਪ੍ਰਧਾਨ ਹਰਪ੍ਰਰੀਤ ਸਿੰਘ ਸੇਠ ਬੇਰਕਲਾਂ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਨੂੰ ਹਾਈਕੋਰਟ ਵੱਲੋਂ ਜਮਾਨਤ ਮਿਲਣ 'ਤੇ ਮਿਲ ਕੇ ਵਧਾਈ ਦਿੱਤੀ ਗਈ ਤੇ ਸਨਮਾਨ ਕੀਤਾ ਗਿਆ।

ਯੂਥ ਆਗੂ ਰਿੰਕਾ ਦੁਧਾਲ ਤੇ ਹਰਪ੍ਰਰੀਤ ਸਿੰਘ ਬੇਕਰਲਾਂ ਨੇ ਕਿਹਾ ਮਜੀਠੀਆ ਨੂੰ ਝੂਠੇ ਦੋਸ਼ਾਂ 'ਚ ਫਸਾ ਕੇ ਪਾਰਟੀ ਵਰਕਰਾਂ ਦਾ ਮਨੋਬਲ ਤੋੜਣ ਲਈ ਵਿਰੋਧੀਆਂ ਵੱਲੋਂ ਚੱਲੀਆਂ ਗਈਆਂ ਚਾਲਾਂ ਫੇਲ੍ਹ ਸਾਬਤ ਹੋਈਆਂ ਹਨ ਤੇ ਹੁਣ ਜਮਾਨਤ ਮਿਲਣ 'ਤੇ ਪਾਰਟੀ ਵਰਕਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਪਾਰਟੀ ਦੇ ਸਾਰੇ ਸਮਰਪਿਤ ਵਰਕਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਕਮਾਂਡ ਹੇਠ ਇਕਮੁੱਠ ਹਨ ਤੇ ਚੱਟਾਨ ਵਾਂਗ ਪਾਰਟੀ ਨਾਲ ਖੜ੍ਹੇ ਹਨ ਤੇ ਆਉਣ ਵਾਲੇ ਦਿਨਾਂ 'ਚ ਪਾਰਟੀ ਦੀ ਮਜ਼ਬੂਤੀ ਲਈ ਤੇ ਫੇਲ ਸਾਬਿਤ ਹੋ ਰਹੀ ਆਪ ਸਰਕਾਰ ਨੂੰ ਘੇਰਣ ਲਈ ਪਾਰਟੀ ਦੇ ਹਰ ਪੋ੍ਗਰਾਮ ਅਨੁਸਾਰ ਸੰਘਰਸ਼ ਲਈ ਤਿਆਰ ਹਨ। ਇਸ ਮੌਕੇ ਯੂਥ ਆਗੂ ਸੋਨੀ ਸੋਮਲ ਖੇੜੀ ਤੇ ਜਸਕਰਨ ਸਿੰਘ ਦੁਧਾਲ ਆਦਿ ਹਾਜ਼ਰ ਸਨ।