ਜੇਐੱਨਐੱਨ, ਲੁਧਿਆਣਾ : ਲੁਧਿਆਣਾ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੂੰ ਜ਼ਿਲ੍ਹਾ ਲੁਧਿਆਣਾ ਦਾ ਇੰਚਾਰਜ ਨਿਯੁਕਤ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣਾਵੀਂ ਸਾਲ ’ਚ ਰਾਠੌਰ ਜ਼ਿਲ੍ਹੇ ’ਚ ਪਾਰਟੀ ਨੂੰ ਹੋਰ ਤੇਜ਼ ਕਰਨ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਉਣ ਦੀ ਵੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਹੋਵੇਗੀ। ਰਾਠੌਰ ਪਾਰਟੀ ਦੀ ਇਕਜੁਟਤਾ ਲਈ ਵੀ ਆਪਣੇ ਤਜਰਬੇ ਦਾ ਇਸਤੇਮਾਲ ਕਰਨਗੇ।

ਜਲੰਧਰ ਦੇ ਉਦਮੀ ਰਾਕੇਸ਼ ਰਾਠੌਰ ਨੇ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਕੰਮ ਕੀਤਾ ਹੈ। ਉਹ ਸੂਬਾ ਕਾਰਜਕਾਰਨੀ ’ਚ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਇਸ ਤੋਂ ਇਲਾਵਾ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵੀ ਉਪ ਪ੍ਰਧਾਨ ਹਨ। ਪਿਛਲੇ ਕਈ ਸਾਲਾਂ ਤੋਂ ਸੂਬੇ ’ਚ ਭਾਜਪਾ ਨੇ ਅਕਾਲੀ ਦਲ ਦੇ ਨਾਲ ਰਾਜਨੀਤਕ ਗਠਜੋੜ ਤਹਿਤ ਉਨ੍ਹਾਂ ਦੇ ਦਾਅਵੇ ਰਾਜਨੀਤੀ ਬੋਰਡ ’ਚ ਚੱਲਦੇ ਸਨ ਪਰ ਖੇਤੀ ਸੁਧਾਰ ਕਾਨੂੰਨਾਂ ’ਤੇ ਵੱਖ-ਵੱਖ ਰਾਏ ਦੇ ਨਾਲ ਹੀ ਦੋਵੇਂ ਪਾਰਟੀਆਂ ਦੇ ਰਸਤੇ ਵੀ ਵੱਖ ਹੋ ਗਏ ਹਨ। ਹੁਣ ਅਗਲੇ ਸਾਲ ਦੀ ਸ਼ੁਰੂਆਤ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਆਪਣੇ ਦਮ ’ਤੇ ਹੀ ਅੱਗੇ ਆਵੇਗੀ।

Posted By: Sarabjeet Kaur