ਕੁਲਵਿੰਦਰ ਸਿੰਘ ਰਾਏ, ਖੰਨਾ : ਸਦਰ ਥਾਣਾ ਖੰਨਾ 'ਚ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਨੂੰ ਨੰਗਾ ਕਰਕੇ ਉਨ੍ਹਾਂ ਦਾ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ 'ਚ ਹਾਈ ਕੋਰਟ ਦੀ ਸਖ਼ਤੀ ਦਾ ਅਸਰ ਸਾਹਮਣੇ ਆਉਣ ਲੱਗਾ ਹੈ। ਹਾਈ ਕੋਰਟ ਦੇ ਆਦੇਸ਼ 'ਤੇ ਡੀਜੀਪੀ ਦਿਨਕਰ ਗੁਪਤਾ ਨੇ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ।

ਐੱਸਆਈਟੀ ਦੀ ਅਗਵਾਈ ਏਡੀਜੀਪੀ ਡਾ. ਨਰੇਸ਼ ਅਰੋੜਾ ਕਰਨਗੇ। ਅਰੋੜਾ ਦੇ ਇਲਾਵਾ ਆਈਜੀ ਲੁਧਿਆਨਾ ਰੇਂਜ ਜਸਕਰਨ ਸਿੰਘ ਤੇ ਐੱਸਐੱਸਪੀ ਜਗਰਾਓ ਵਿਵੇਕਸ਼ੀਲ ਸੋਨੀ ਵੀ ਐੱਸਆਈਟੀ ਦੇ ਮੈਂਬਰ ਬਣਾਏ ਗਏ ਹਨ। ਡਾ. ਅਰੋੜਾ ਪੰਜਾਬ ਬਿਊਰੋ ਆਫ਼ ਇੰਵੈਸਟੀਗੇਸ਼ਨ ਦੇ ਡਾਇਰੈਕਟਰ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਸਆਈਟੀ ਨੇ ਗਠਨ ਦੇ ਨਾਲ ਹੀ ਮਾਮਲੇ 'ਚ ਤੇਜੀ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਮਸਲੇ 'ਚ ਐੱਸਆਈਟੀ ਚੀਫ਼ ਡਾ. ਨਰੇਸ਼ ਕੁਮਾਰ ਅਰੋੜਾ ਬੁੱਧਵਾਰ ਨੂੰ ਲੁਧਿਆਣਾ 'ਚ ਆਈਜੀ ਦਫ਼ਤਰ ਪੁੱਜੇ, ਉੱਥੇ ਉਨ੍ਹਾਂ ਨੇ ਆਈਜੀ ਜਸਕਰਨ ਸਿੰਘ ਨਾਲ ਗੱਲਬਾਤ ਦੇ ਬਾਅਦ ਇਸ ਕੇਸ ਸਬੰਧੀ ਰਿਕਾਰਡ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਇਸ ਮਾਮਲੇ 'ਚ ਛੇਤੀ ਹੀ ਐੱਸਆਈਟੀ ਵੱਲੋਂ ਸ਼ਿਕਾਇਤ ਕਰਨ ਵਾਲਿਆਂ ਦੇ ਬਿਆਨ ਵੀ ਦਰਜ ਕਰ ਸਕਦੀ ਹੈ। ਇਸ ਸਬੰਧੀ ਵਾਰ-ਵਾਰ ਕੋਸ਼ਿਸ਼ ਦੇ ਬਾਅਦ ਵੀ ਏਡੀਜੀਪੀ ਡਾ. ਅਰੋੜਾ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਦਾ ਫੋਨ ਨੋ ਰਿਪਲਾਈ ਆਉਂਦਾ ਰਿਹਾ।


ਕਈ ਹੋਰ ਸ਼ਿਕਾਇਤਾਂ ਦੀ ਵੀ ਹੋ ਸਕਦੀ ਹੈ ਜਾਂਚ

ਸੂਤਰਾਂ ਅਨੁਸਾਰ ਐੱਸਆਈਟੀ ਇਸ ਮਾਮਲੇ 'ਚ ਐੱਸਐੱਚਓ ਬਲਜਿੰਦਰ ਸਿੰਘ ਦੇ ਖ਼ਿਲਾਫ਼ ਕਈ ਹੋਰ ਸ਼ਿਕਾਇਤਾਂ ਦੀ ਜਾਂਚ ਵੀ ਕਰ ਸਕਦੀ ਹੈ। ਇੰਨ੍ਹਾਂ ਸ਼ਿਕਾਇਤਾਂ 'ਚ ਕੁੱਝ ਪੁਰਾਣੀਆਂ ਸ਼ਿਕਾਇਤਾਂ ਵੀ ਦੱਸੀਆਂ ਜਾਂਦੀਆਂ ਹਨ, ਜੋ ਵਿਭਾਗ ਦੇ ਕੋਲ ਪੈਂਡਿੰਗ ਪਈਆਂ ਸੀ। ਦੱਸਦੇ ਹਨ ਕਿ ਛੇਤੀ ਹੀ ਐੱਸਆਈਟੀ ਇਸ ਸਬੰਧੀ ਐੱਸਐੱਚਓ ਬਲਜਿੰਦਰ ਸਿੰਘ ਤੋਂ ਪੁੱਛਗਿੱਛ ਕਰ ਸਕਦੀ ਹੈ।


ਵਿਭਾਗ ਜਾਂਚ 'ਚ ਸ਼ਾਮਿਲ ਨਹੀਂ ਹੋਵਾਂਗਾ-ਯੋਗੀ

ਇਸ ਮਾਮਲੇ ਸਬੰਧੀ ਐੱਸਐੱਚਓ ਬਲਜਿੰਦਰ ਸਿੰਘ ਦੇ ਖ਼ਿਲਾਫ਼ ਡੀਆਈਜੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਵੱਲੋਂ ਕੀਤੀ ਜਾ ਰਹੀ ਵਿਭਾਗੀ ਜਾਂਚ 'ਚ ਸ਼ਿਕਾਇਤਕਰਤਾ ਜਗਪਾਲ ਸਿੰਘ ਯੋਗੀ ਨੇ ਸ਼ਾਮਿਲ ਹੋਣ ਤੋਂ ਮਨਾ ਕਰ ਦਿੱਤਾ ਹੈ। ਯੋਗੀ ਨੇ ਡੀਆਈਜੀ ਨੂੰ ਇਹ ਲਿਖਤੀ ਰੂਪ 'ਚ ਕਿਹਾ ਕਿ ਹਾਈ ਕੋਰਟ ਦੇ ਆਦੇਸ਼ 'ਤੇ ਡੀਜੀਪੀ ਪੰਜਾਬ ਨੇ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਇਹ ਐੱਸਆਈਟੀ ਹੀ ਹੁਣ ਵਿਭਾਗੀ ਜਾਂਚ ਵੀ ਕਰੇਗੀ। ਇਸ ਲਈ ਫ਼ਿਰੋ ਪੁਰ 'ਚ ਚੱਲ ਰਹੀ ਜਾਂਚ 'ਚ ਉਹ ਸ਼ਾਮਿਲ ਨਹੀਂ ਹੋਣਾ ਚਾਹੁੰਦੇ।

Posted By: Jagjit Singh