ਹਰਜੋਤ ਸਿੰਘ ਅਰੋੜਾ, ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ ਪਹਿਲੀ ਵਾਰ 13 ਲੋਕਾਂ ਦੀ ਕਰੋਨਾ ਨਾਲ ਮੋਤ ਹੋ ਗਈ ਜਦਕਿ 186 ਲੋਕ ਕਰੋਨਾ ਪੀੜਿਤ ਪਾਏ ਗਏ ਹਨ। ਮਰਨ ਵਾਲਿਆਂ ਵਿੱਚ ਨਿਊ ਗਗਨ ਨਗਰ ਦੀ ਰਹਿਣ ਵਾਲੀ 51 ਸਾਲਾ ਔਰਤ, ਨਿਊ ਉਪਕਾਰ ਨਗਰ ਨਿਵਾਸੀ 80 ਸਾਲਾ ਔਰਤ,ਬਸੰਤ ਸਿਟੀ ਨਿਵਾਸੀ 72 ਸਾਲ ਦਾ ਵਿਅਕਤੀ,ਫਤਿਹਗੜ੍ਹ ਮੁਹੱਲਾ ਨਿਵਾਸੀ 45 ਸਾਲਾ ਵਿਅਕਤੀ,ਦਸ਼ਮੇਸ਼ ਨਗਰ ਨਿਵਾਸੀ 26 ਸਾਲ ਦਾ ਨੋਜਵਾਨ, ਵਿਕਾਸ ਨਗਰ ਨਿਵਾਸੀ 65 ਸਾਲਾ ਵਿਅਕਤੀ, 67 ਸਾਲਾ ਔਰਤ, ਮੁੰਡੀਆ ਕਾਲਾ ਨਿਵਾਸੀ 54 ਸਾਲਾ ਵਿਅਕਤੀ, 57 ਸਾਲਾ ਔਰਤ, 68 ਸਾਲਾ ਮਰਦ, ਨੂਰਵਾਲਾ ਰੋਡ ਨਿਵਾਸੀ, 34 ਸਾਲਾ ਔਰਤ ਅਤੇ 54 ਸਾਲਾ ਵਿਅਕਤੀ ਅਤੇ 71 ਸਾਲ ਦੀ ਔਰਤ ਵੀ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 209 ਹੋ ਗਈ ਹੈ। ਜਦਕਿ ਹੋਰ ਜ਼ਿਲਿਆਂ ਦੇ 48 ਲੋਕਾਂ ਦੀ ਮੌਤ ਹੋ ਗਈ ਹੈ।

Posted By: Sunil Thapa