ਜੇਐਨਐਨ, ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਪ੍ਰਸਿੱਧ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੀ ਮੌਤ ਨਾਲ ਸ਼ਹਿਰ ਦੇ ਵਿਗਿਆਨਕ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਉਹ 75 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ ਲਗਪਗ 11 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ 7 ਮਾਰਚ 1944 ਨੂੰ ਹੋਇਆ ਸੀ।

ਡਾ. ਬਰਾੜ ਬਾੜੇਵਾਲ ਵਿਖੇ ਰਹਿ ਰਹੇ ਸਨ। ਉਹ ਪਲਾਂਟ ਬ੍ਰੀਡਿੰਗ ਅਤੇ ਬਾਇਓਟੈਕਨਾਲੋਜੀ ਦੇ ਖੇਤਰ ਵਿਚ ਮਾਹਰ ਮੰਨੇ ਜਾਂਦੇ ਸਨ। ਸੇਵਾਮੁਕਤ ਹੋਣ ਤੋਂ ਬਾਅਦ ਉਹ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬਿਨਾ ਤਨਖਾਹ ਤੋਂ ਪੜ੍ਹਾ ਰਹੇ ਸਨ। ਡਾ. ਬਰਾੜ ਗੁਰਦੇਵ ਫਾਊਂਡੇਸ਼ਨ ਦਾ ਕੰਮਕਾਜ ਵੀ ਸੰਭਾਲਦੇ ਸਨ।

Posted By: Tejinder Thind