ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਿਫ਼ਸ਼ਰੀਜ਼ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਾਕਡਾਊਨ ਦੌਰਾਨ ਮੱਛੀ ਦੇ ਘਟੇ ਉਤਪਾਦਨ ਨੂੰ ਬਿਹਤਰ ਕਰਨ ਤੇ ਮੱਛੀ ਪਾਲਣ ਸਬੰਧੀ ਨੀਤੀਗਤ ਰਣਨੀਤੀ ਬਣਾਉਣ ਸਬੰਧੀ ਵਿਚਾਰ ਕਰਨ ਲਈ 'ਇਨੋਵੇਟਿਵ ਫਿਸ਼ ਫਾਰਮਰਜ਼ ਜਥੇਬੰਦੀ' ਦੇ ਮੱਛੀ ਪਾਲਕਾਂ ਦੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਵਾਈ ਗਈ। ਇਸ ਮੌਕੇ ਮੱਛੀ ਪਾਲਣ ਖੇਤਰ 'ਚ ਪ੍ਰਰੋਬਾਇਟਿਕਸ ਦੀ ਸਹੀ ਵਰਤੋਂ 'ਤੇ ਉਸ ਦੇ ਫਾਇਦੇ' ਤੇ 'ਮੌਨਸੂਨ 'ਚ ਮੱਛੀਆਂ ਦੀ ਦੇਖਭਾਲ' ਵਿਸ਼ੇ 'ਤੇ ਗਿਆਨ ਚਰਚਾ ਵੀ ਕੀਤੀ ਗਈ। ਡਾ. ਅਮਿਤ ਮੰਡਲ ਨੇ ਮੱਛੀ ਫਾਰਮ ਦੀ ਰਹਿੰਦ-ਖੂੰਹਦ ਨੂੰ ਗੰਡੋਆ ਖਾਦ 'ਚ ਬਦਲ ਕੇ ਉਸਦੇ ਆਰਥਿਕ ਲਾਭ ਬਾਰੇ ਦੱਸਿਆ। ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਕੇ ਮਾਹਿਰਾਂ ਨੇ ਉਨ੍ਹਾਂ ਦੇ ਹੱਲ ਵੀ ਦੱਸੇ। ਡਾ. ਮੀਰਾ ਡੀ ਆਂਸਲ ਵਿਭਾਗ ਮੁਖੀ ਨੇ ਮੱਛੀ ਪਾਲਕਾਂ ਨੂੰ ਭਰੋਸਾ ਦਿਵਾਇਆ ਕਿ ਚੱਲਦੇ ਹਾਲਾਤ ਵਿੱਚ ਉਨ੍ਹਾਂ ਨੂੰ ਕੋਈ ਵੀ ਤਕਨੀਕੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਿਫ਼ਸ਼ਰੀਜ਼ ਕਾਲਜ ਦੇ ਡੀਨ ਡਾ. ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਹਰ ਕਿਸਮ ਦਾ ਗਿਆਨ, ਤਕਨਾਲੋਜੀ ਤੇ ਉਤਪਾਦ ਮੁਹੱਈਆ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਯਤਨ ਕਰਦੀ ਹੈ। ਡਾ. ਹਰੀਸ਼ ਕੁਮਾਰ ਵਰਮਾ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਆਨਲਾਈਨ ਮੰਚ ਰਾਹੀਂ ਕਿਸਾਨਾਂ ਨੂੰ ਸਹਾਇਤਾ, ਨਿਗਰਾਨੀ ਤੇ ਤਕਨੀਕੀ ਗਿਆਨ ਮੁਹੱਈਆ ਕਰਵਾ ਰਹੀ ਹੈ। ਮੀਟਿੰਗ ਦਾ ਸੰਚਾਲਨ ਡਾ. ਪ੍ਰਭਜੀਤ ਸਿੰਘ ਅਤੇ ਡਾ. ਸਚਿਨ ਖ਼ੈਰਨਾਰ ਨੇ ਕੀਤਾ।