ਸੰਜੀਵ ਗੁਪਤਾ/ਸੁਰਿੰਦਰ ਅਰੋੜਾ, ਜਗਰਾਓਂ

ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ਵਿਖੇ ਪੋਿਲੰਗ ਦੇ ਸਮੇਂ ਦੀ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਕਾਂਗਰਸੀ ਸਾਬਕਾ ਕੌਂਸਲਰ ਵੱਲੋਂ ਬਾਹਰਲੇ ਵਿਅਕਤੀਆਂ ਨੂੰ ਲਿਆ ਕੇ ਵੋਟਾਂ ਪਾਉਣ ਤੋਂ ਰੋਕਣ ਵਾਲੇ ਅਕਾਲੀ ਵਰਕਰ ਅਤੇ ਖੋਹ-ਖੋਹ ਦਾ ਕੌਮੀ ਖਿਡਾਰੀ 'ਤੇ ਚਲਾਈ ਗੋਲੀ ਨਾਲ ਜਖਮੀ ਹੋ ਗਿਆ। ਜਿਸ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ। ਗੋਲੀ ਚੱਲਣ ਅਤੇ ਖਿਡਾਰੀ ਦੇ ਜਖ਼ਮੀ ਹੋਣ 'ਤੇ ਭੜਕੇ ਪਿੰਡ ਵਾਸੀਆਂ ਨੇ ਗੋਲੀ ਚਲਾਉਣ ਵਾਲੇ ਅਤੇ ਸਾਥੀਆਂ 'ਤੇ ਇੱਟਾਂ-ਰੋੜਿਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਇਸ ਦੌਰਾਨ ਇਕ ਗੱਡੀ ਵੀ ਨੁਕਸਾਨੀ ਗਈ।

ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਜਾਂਗਪੁਰ ਵਿਖੇ ਸਵੇਰ ਤੋਂ ਸ਼ਾਮ ਤੱਕ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਸੀ। ਇਸੇ ਦੌਰਾਨ ਵੋਟਿੰਗ ਦਾ ਸਮਾਂ ਸਮਾਪਤ ਹੋਣ ਤੋਂ ਕੁਝ ਸਮਾਂ ਪਹਿਲਾਂ ਲੁਧਿਆਣਾ ਦਾ ਸਾਬਕਾ ਕਾਂਗਰਸੀ ਕੌਂਸਲਰ ਦਲਜੀਤ ਸਿੰਘ ਭੋਲਾ ਗਰੇਵਾਲ 5-6 ਗੱਡੀਆਂ ਤੋਂ ਬਾਹਰਲੇ ਵਿਅਕਤੀਆਂ ਦੀਆਂ ਭਰ ਕੇ ਪ੍ਰਰਾਇਮਰੀ ਸਕੂਲ ਦੇ ਪੋਿਲੰਗ ਸਟੇਸ਼ਨ ਦੇ ਬਾਹਰ ਆ ਖੜ੍ਹੇ ਹੋਏ ਅਤੇ ਉਨ੍ਹਾਂ ਵੱਲੋਂ ਪੋਿਲੰਗ ਸਟੇਸ਼ਨ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬੂਥ 'ਤੇ ਬੈਠੇ ਨੌਜਵਾਨ ਵਰਕਰ ਗੁਰਪ੍ਰਰੀਤ ਸਿੰਘ ਗੋਪੀ ਪੁੱਤਰ ਹਰਦੀਪ ਸਿੰਘ ਫੌਜੀ ਵਾਸੀ ਜਾਂਗਪੁਰ ਨੇ ਰੋਕਿਆ। ਉਸ ਦੇ ਨਾਲ ਹੀ ਉਸ ਦੇ ਸਾਥੀਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸੇ ਦੌਰਾਨ ਕਾਂਗਰਸ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜੋ ਗੁਰਪ੍ਰਰੀਤ ਦੇ ਜਾ ਲੱਗੀ ਅਤੇ ਉਥੇ ਹਫੜਾ ਦਫੜੀ ਮਚ ਗਈ। ਜ਼ਖ਼ਮੀ ਹਾਲਤ ਵਿਚ ਗੁਰਪ੍ਰਰੀਤ ਨੂੰ ਇਲਾਜ ਲਈ ਉਸ ਦੇ ਸਾਥੀਆਂ ਵੱਲੋਂ ਡੀਐੱਮਸੀ ਹਸਪਤਾਲ ਲੁਧਿਆਣਾ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਗੁਰਬੰਸ ਸਿੰਘ ਬੈਂਸ, ਥਾਣਾ ਮੁਖੀ ਕਿੱਕਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ਤੇ ਪੁੱਜੇ।

--------

ਡੀਸੀ ਵੱਲੋਂ ਜਾਂਚ ਦੇ ਹੁਕਮ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਪਿੰਡ ਜਾਂਗਪੁਰ ਵਿਚ ਗੋਲੀ ਚੱਲਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਘਟਨਾ ਵੋਟਾਂ ਪੈਣ ਦੀ ਪ੍ਰਕਿਰਿਆ ਤੋਂ ਬਾਅਦ ਪੋਿਲੰਗ ਸਟੇਸ਼ਨ ਤੋਂ ਦੂਰ ਵਾਪਰੀ ਦੱਸੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਲਾਕੇ ਵਿਚ ਕੋਈ ਵੀ ਅਣਸੁਖਾਵੀ ਘਟਨਾ ਦੀ ਸੂਚਨਾ ਨਹੀਂ ਹੈ।

-------------------

ਐੱਮਪੀ ਦੇ ਉਕਸਾਉਣ ਨਾਲ ਵਾਪਰੀ ਘਟਨਾ : ਇਯਾਲੀ

ਅਕਾਲੀ ਉਮੀਦਵਾਰ ਮਨਪ੍ਰਰੀਤ ਸਿੰਘ ਇਆਲੀ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 5 ਵਜੇ ਜਾਂਗਪੁਰ ਵਿਚ ਐੱਮਪੀ ਰਵਨੀਤ ਸਿੰਘ ਬਿੱਟੂ ਆਏ ਸਨ, ਜਿਨ੍ਹਾਂ ਨੇ ਸ਼ਰੇਆਮ ਸਾਬਕਾ ਕਾਂਗਰਸੀ ਕੌਂਸਲਰ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਜਾਅਲੀ ਵੋਟਾਂ ਪਵਾਉਣ ਲਈ ਕਿਹਾ ਅਤੇ ਨਾਲ ਹੀ ਕਿਹਾ ਸੀ ਕਿ ਕੋਈ ਰੌਲਾ ਪਉ ਤਾਂ ਗੋਲੀ ਮਾਰੋ। ਜਿਸ ਕਾਰਨ ਇਹ ਘਟਨਾ ਵਾਪਰੀ।