ਜੇਐੱਨਐੱਨ, ਲੁਧਿਆਣਾ : ਸ਼ੇਰਪੁਰ ਇਲਾਕੇ 'ਚ ਟੈਕਸਟਾਈਲ ਗੁਦਾਮ 'ਚ ਸ਼ੁਕਰਵਾਰ ਤੜਕੇ ਭਿਆਨਕ ਅੱਗ ਲੱਗ ਗਈ। ਇਸ ਨਾਲ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ 'ਤੇ ਪਹੁੰਚੀ ਫਾਇਰ ਬਿ੍ਗੇਡ ਦੀ ਟੀਮਾਂ ਅੱਗ ਬੁਝਾਉਣ 'ਚ ਲੱਗ ਗਈਆਂ। ਦੇਰ ਰਾਤ ਤਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਗੁਰਦੇਵ ਨਗਰ ਵਾਸੀ ਸਰਲ ਨਾਹਰ ਨੇ ਦੱਸਿਆ ਕਿ ਸ਼ੇਰਪੁਰ ਖੁਰਦ 'ਚ ਉਨ੍ਹਾਂ ਦਾ ਅਨੰਤ ਸਪਿੰਨਰਜ਼ ਪ੍ਰਰਾਈਵੇਟ ਲਿਮਟਿਡ ਦੇ ਨਾਂ 'ਤੇ ਗੁਦਾਮ ਹੈ, ਜਿਥੇ ਉਹ ਹੌਜ਼ਰੀ ਦਾ ਕੱਚਾ ਮਾਲ ਸਟੋਰ ਕਰਦੇ ਹਨ। ਸ਼ੁੱਕਰਵਾਰ ਤੜਕੇ 2 ਵਜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਗੁਦਾਮ 'ਚ ਅੱਗ ਲੱਗ ਗਈ। ਅੰਦਰ ਕੱਪੜਾ ਪਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਗੁਦਾਮ ਦੇ ਦਫ਼ਤਰ ਬਲਾਕ ਦੇ ਉਪਰੀ ਦੂਸਰੀ ਮੰਜ਼ਿਲ 'ਤੇ ਰਹਿ ਰਹੇ ਉਨ੍ਹਾਂ ਦੇ ਦੋ ਮੁਲਾਜ਼ਮਾਂ ਅਮਰ ਨਾਥ ਤੇ ਮਹਿਪਾਲ ਨੇ ਉਸ ਨੂੰ ਫੋਨ ਕਰ ਕੇ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਉਹ ਦੋਵੇਂ ਅੱਗ 'ਚ ਫਸ ਚੁੱਕੇ ਹਨ। ਪਤਾ ਲੱਗਦੇ ਹੀ ਉਹ ਮੌਕੇ 'ਤੇ ਪਹੁੰਚੇ। ਉਦੋਂ ਤਕ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਸਨ। ਫਾਇਰ ਬਿ੍ਗੇਡ ਨੇ ਦੋਵਾਂ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਿਢਆ। ਅੱਗ ਲੱਗਣ ਕਾਰਨ ਗੁਦਾਮ ਦਾ ਪੂਰਾ ਸ਼ੈੱਡ ਢਹਿ-ਢੇਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਕਰੀਬ 8 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।